Home » ਹਮੀਰਪੁਰ ਜਾ ਰਹੀ ਹਿਮਾਚਲ ਦੀ ਬੱਸ ’ਤੇ ਖਰੜ ’ਚ ਹਮਲਾ, ਨਕਾਬਪੋਸ਼ਾਂ ਨੇ ਤੋੜੇ ਸ਼ੀਸ਼ੇ…
Home Page News India India News

ਹਮੀਰਪੁਰ ਜਾ ਰਹੀ ਹਿਮਾਚਲ ਦੀ ਬੱਸ ’ਤੇ ਖਰੜ ’ਚ ਹਮਲਾ, ਨਕਾਬਪੋਸ਼ਾਂ ਨੇ ਤੋੜੇ ਸ਼ੀਸ਼ੇ…

Spread the news

ਮੋਹਾਲੀ ਦੇ ਕਸਬਾ ਖਰੜ ’ਚ ਦੇਰ ਸ਼ਾਮ ਕਰੀਬ 8.00 ਵਜੇ ਹਿਮਾਚਲ ਦੇ ਹਮੀਰਪੁਰ ਜਾ ਰਹੀ ਇਕ ਬੱਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ ਦੋ ਨੌਜਵਾਨ ਆਲਟੋ ਕਾਰ ’ਚ ਸਵਾਰ ਹੋ ਕੇ ਆਏ ਸਨ। ਘਟਨਾ ਖਰੜ ਫਲਾਈਓਵਰ ਦੀ ਦੱਸੀ ਜਾ ਰਹੀ ਹੈ।ਇਸ ਘਟਨਾ ਦੇ ਸਮੇਂ ਬੱਸ ’ਚ ਕਰੀਬ 25 ਤੋਂ 30 ਸਵਾਰੀਆਂ ਮੌਜੂਦ ਸਨ। ਗਨੀਮਤ ਰਹੀ ਕਿ ਕਿਸੇ ਵੀ ਸਵਾਰੀ ਨੂੰ ਕੋਈ ਸੱਟ ਨਹੀਂ ਲੱਗੀ। ਦੋਵੇਂ ਹਮਲਾਵਰਾਂ ਨੇ ਕੱਪੜੇ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਜਿਸ ਕਾਰ ’ਚ ਸਵਾਰ ਹੋ ਕੇ ਹਮਲਾਵਰ ਆਏ, ਉਸ ਕਾਰ ਦੀ ਨੰਬਰ ਪਲੇਟ ’ਤੇ ਵੀ ਟੇਪ ਲਗਾਈ ਹੋਈ ਸੀ।ਇਹ ਪੂਰਾ ਮਾਮਲਾ ਹਿਮਾਚਲ ਪ੍ਰਦੇਸ਼ ’ਚ ਪ੍ਰਸ਼ਾਸਨ ਵਲੋਂ ਬਾਈਕਾਂ ਤੋਂ ਭਿੰਡਰਾਂਵਾਲੇ ਦੇ ਝੰਡੇ ਹਟਵਾਉਣ ਨਾਲ ਸ਼ੁਰੂ ਹੋਇਆ ਸੀ, ਜਿਸ ’ਤੇ ਅੱਜ ਸਾਰੇ ਦਿਨ ਪੰਜਾਬ ’ਚ ਥਾਂ-ਥਾਂ ਵਿਰੋਧ ਹੋ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਨ੍ਹਾਂ ’ਤੇ ਭਿੰਡਰਾਂਵਾਲੇ ਦੇ ਪੋਸਟਰ ਵੀ ਲਗਾਏ ਸਨ।