Home » ਸਲਮਾਨ ਖਾਨ ਨੇ ਕਿਹਾ ਕਿ ‘ਜਿੰਨੀ ਉਮਰ ਲਿਖੀ ਹੈ, ਓਨੀ ਭੋਗਣੀ ਹੈ’
Home Page News India India News

ਸਲਮਾਨ ਖਾਨ ਨੇ ਕਿਹਾ ਕਿ ‘ਜਿੰਨੀ ਉਮਰ ਲਿਖੀ ਹੈ, ਓਨੀ ਭੋਗਣੀ ਹੈ’

Spread the news


ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਸਖ਼ਤ ਸੁਰੱਖਿਆ ਕਾਰਨ ਸਰਗਰਮੀਆਂ ’ਤੇ ਪਾਬੰਦੀ ਲੱਗਣ ਨੂੰ ਲੈ ਕੇ ਅਦਾਕਾਰ ਸਲਮਾਨ ਖ਼ਾਨ ਨੇ ਪ੍ਰਤੀਕਰਮ ਦਿੱਤਾ ਹੈ। ‘ਦਬੰਗ’ ਅਦਾਕਾਰ ਨੇ ਬੁੱਧਵਾਰ ਰਾਤ ਮੀਡੀਆ ਨਾਲ ਗੱਲਬਾਤ ’ਚ ਦੱਸਿਆ ਕਿ ਸੁਰੱਖਿਆ ਪ੍ਰੋਟੋਕਾਲ ਨੇ ਉਨ੍ਹਾਂ ਦੀ ਰੋਜ਼ਮਰ੍ਹਾ ਨੂੰ ਪ੍ਰਭਾਵਿਤ ਕੀਤਾ ਹੈ।59 ਸਾਲਾ ਸਲਮਾਨ ਤੋਂ ਸੁਰੱਖਿਆ ਸਬੰਧੀ ਸਵਾਲ ਪੁੱਛਣ ’ਤੇ ਉਨ੍ਹਾਂ ਨੇ ਆਪਣੀ ਉਂਗਲੀ ਉਠਾਈ। ਜਦੋਂ ਇਕ ਪੱਤਰਕਾਰ ਨੇ ਕਿਹਾ, ‘ਅੱਲ੍ਹਾ ਤਾਂ ਉਨ੍ਹਾਂ ਨੇ ਕਿਹਾ ਕਿ ਭਗਵਾਨ, ਅੱਲ੍ਹਾ ਸਭ ਬਰਾਬਰ ਹਨ। ਜਿੰਨੀ ਉਮਰ ਲਿਖੀ ਹੈ, ਓਨੀ ਭੋਗਣੀ ਹੈ। ਬੱਸ ਇਹ ਹੀ ਹੈ। ਕਦੇ-ਕਦੇ ਇੰਨੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ’ਤੇ ਸਮੱਸਿਆ ਹੋ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਿੱਜੀ ਜੀਵਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਸਮੇਤ ਕਈ ਮੁੱਦਿਆ ’ਤੇ ਗੱਲ ਕੀਤੀ। ਕਿਹਾ ਕਿ ਮੈਂ ਇਸ ਦੇ (ਸੁਰੱਖਿਆ) ਬਾਰੇ ਕੁਝ ਨਹੀਂ ਕਰ ਸਕਦਾ। ਖੱਲਾਸ।ਇਸ ਲਈ ਮੈਂ ਗਲੈਕਸੀ (ਮੁੰਬਈ ਸਥਿਤ ਘਰ ਦਾ ਨਾਂ) ਤੋਂ ਸ਼ੂਟਿੰਗ ਲਈ ਜਾਂਦਾ ਹਾਂ ਤੇ ਵਾਪਸ ਆਉਂਦਾ ਹੈ। ਕਿਸੇ ਹੋਰ ਰਸਤਿਓਂ ਨਹੀਂ ਜਾਂਦਾ। ਜ਼ਿਕਰਯੋਗ ਹੈ ਕਿ ਸਾਲ 2018 ’ਚ ਬਿਸ਼ਨੋਈ ਨੇ ਕਾਲੇ ਹਿਰਨ ਸ਼ਿਕਾਰ (1998) ਮਾਮਲੇ ’ਚ ਅਦਾਕਾਰ ਦੀ ਸ਼ਮੂਲੀਅਤ ਨੂੰ ਲੈ ਕੇ ਜੋਧਪੁਰ ’ਚ ਅਦਾਲਤ ’ਚ ਪੇਸ਼ੀ ਦੌਰਾਨ ਉਨ੍ਹਾਂ ਨੂੰ ਖੁਲ੍ਹੇਆਮ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਦੋਂ ਤੋਂ ਅਦਾਕਾਰ ਨੂੰ ਕਈ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਪਿਛਲੇ ਸਾਲ ਅਪ੍ਰੈਲ ’ਚ ਕਥਿਤ ਤੌਰ ’ਤੇ ਬਿਸ਼ਨੋਈ ਗਿਰੋਹ ਦੇ ਦੋ ਸ਼ੂਟਰਾਂ ਨੇ ਉਨ੍ਹਾਂ ਦੇ ਬਾਂਦਰਾ ਸਥਿਤ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਨ੍ਹਾਂ ਦਾ ਬਾਲਕਨੀ ਦੀ ਸੁਰੱਖਿਆ ਬੂਲਟਪਰੂਫ ਗਲਾਸ ਨਾਲ ਵਧਾ ਦਿੱਤੀ ਗਈ ਤੇ ਬਾਹਰ ਸੜਕ ’ਤੇ ਸੀਸੀਟੀਵੀ ਕੈਮਰੇ ਨਾਲ ਨਿਗਰਾਨੀ ਰੱਖੀ ਗਈ। ਇਸ ਦੇ ਦੋ ਮਹੀਨਿਆਂ ਬਾਅਦ ਨਵੀ ਮੁੰਬਈ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਮੁੰਬਈ ਨੇੜੇ ਪਨਵੇਲ ’ਚ ਆਪਣੇ ਫਾਰਮ ਹਾਊਸ ਗਏ ਸਨ ਤਾਂ ਅਦਾਕਾਰ ਦੀ ਹੱਤਿਆ ਦੀ ਸਾਜ਼ਿਸ਼ ਦਾ ਪਤਾ ਲੱਗਾ ਸੀ। ਪਿਛਲੇ ਸਾਲ ਅਕਤੂਬਰ ’ਚ ਸਿਆਸੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਅਦਾਕਾਰ ਦੇ ਆਲੇ-ਦੁਆਲੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਸਿੱਦੀਕੀ ਸਲਮਾਨ ਦੇ ਕਰੀਬੀ ਦੋਸਤ ਮੰਨੇ ਜਾਂਦੇ ਸਨ।