ਮੇਰਠ ਦੇ ਸੌਰਭ-ਮੁਸਕਾਨ ਦੇ ਮਾਮਲੇ ਮਗਰੋਂ, ਹੁਣ ਬੈਂਗਲੁਰੂ ਵਿਚ ਇਕ ਪਤੀ ਵੱਲੋਂ ਆਪਣੀ ਪਤਨੀ ਦੀ ਹੱਤਿਆ ਦਾ ਇਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ, ਬੈਂਗਲੁਰੂ ਵਿਚ ਇਕ ਸਾਫਟਵੇਅਰ ਪੇਸ਼ੇਵਰ ਨੇ ਆਪਣੇ ਘਰ ‘ਚ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਲਾਸ਼ ਨੂੰ ਟ੍ਰੌਲੀ ਬੈਗ ਵਿਚ ਭਰ ਕੇ ਲੈ ਗਿਆ।ਪੀੜਿਤ ਦੀ ਪਛਾਣ 32 ਸਾਲਾ ਗੌਰੀ ਅਨਿਲ ਸਾਂਬੇਕਰ ਦੇ ਰੂਪ ਵਿਚ ਹੋਈ ਹੈ, ਜੋ ਹੂਲੀਮਾਵੁ ਪੁਲਿਸ ਸਟੇਸ਼ਨ ਦੇ ਡੋਡਾਕੰਨਮਮਨਹੱਲੀ ਦੀ ਰਹਾਇਸ਼ੀ ਸੀ। ਦੂਜੇ ਪਾਸੇ, ਦੋਸ਼ੀ ਦੀ ਪਛਾਣ 36 ਸਾਲਾ ਰਾਕੇਸ਼ ਰਾਜੇਂਦਰ ਖੇਡਕਰ ਦੇ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਸ ਦੇ ਗਲੇ ਅਤੇ ਪੇਟ ‘ਚ ਚਾਕੂ ਮਾਰਿਆ ਗਿਆ ਸੀ।
ਸਹੁਰਿਆਂ ਨੂੰ ਖ਼ੁਦ ਦੱਸਿਆ ਹੱਤਿਆ ਦਾ ਸੱਚਪੁਲਿਸ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਨੇ ਆਪਣੇ ਸਹੁਰਿਆਂ ਨੂੰ ਖ਼ੁਦ ਇਹ ਦੱਸਿਆ ਕਿ ਉਸ ਨੇ ਉਨ੍ਹਾਂ ਦੀ ਧੀ ਦੀ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ, ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਪੂਰੀ ਲਾਸ਼ ਨੂੰ ਮੋੜ ਕੇ ਟ੍ਰੌਲੀ ਬੈਗ ਵਿਚ ਭਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Add Comment