Home » ਨੌਰਥ ਆਕਲੈਂਡ ਦੇ ਇੱਕ ਬੀਚ ‘ਤੇ ਵਿਅਕਤੀ ਦੀ ਡੁੱਬਣ ਦੀ ਹੋਈ ਮੌ,ਤ….
Home Page News • New Zealand Local News • NewZealand

ਨੌਰਥ ਆਕਲੈਂਡ ਦੇ ਇੱਕ ਬੀਚ ‘ਤੇ ਵਿਅਕਤੀ ਦੀ ਡੁੱਬਣ ਦੀ ਹੋਈ ਮੌ,ਤ….

Spread the news

ਆਕਲੈਂਡ (ਬਲਜਿੰਦਰ ਸਿੰਘ)ਨੌਰਥ ਆਕਲੈਂਡ ‘ਚ ਇੱਕ ਬੀਚ ‘ਤੇ ਪਾਣੀ ਵਿੱਚ ਬੇਹੋਸ਼ ਪਾਏ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਗਈ ਹੈ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਹਨਾ ਨੂੰ ਅੱਜ ਸਵੇਰੇ 7.45 ਵਜੇ ਰੈੱਡ ਬੀਚ ‘ਤੇ ਪਾਣੀ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਦੋ ਐਂਬੂਲੈਂਸਾਂ, ਇੱਕ ਆਪ੍ਰੇਸ਼ਨ ਮੈਨੇਜਰ ਅਤੇ ਇੱਕ ਹੈਲੀਕਾਪਟਰ ਮੌਕੇ ‘ਤੇ ਭੇਜੇ ਗਏ।ਦੱਸਿਆ ਜਾ ਰਿਹਾ ਹੈ ਕਿ ਸਵੇਰੇ 7.27 ਵਜੇ ਇੱਕ ਆਊਟਰਿਗਰ ਪਾਣੀ ਵਿੱਚ ਪਲਟ ਗਿਆ ਸੀ ਜਿਸ ਤੋ ਬਾਅਦ ਇੱਕ ਵਿਅਕਤੀ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਨੂੰ ਈਗਲ ਹੈਲੀਕਾਪਟਰ ਦੀ ਮਦਦ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਲੱਭਿਆ ਗਿਆ।ਵਿਅਕਤੀ ਨੂੰ ਵੈਸਟਪੈਕ ਰੈਸਕਿਊ ਹੈਲੀਕਾਪਟਰ ਰਾਹੀਂ ਸਟੈਨਮੋਰ ਬੇ ਲਿਜਾਇਆ ਗਿਆ ਪਰ ਦੁੱਖ ਦੀ ਗੱਲ ਵਿਅਕਤੀ ਦੀ ਮੌ,ਤ ਹੋ ਗਈ