Home » ਓਟਾਗੋ ‘ਚ ਪਿਛਲੇ ਮਹੀਨੇ ਵਾਪਰੇ ਇੱਕ ਹਾਦਸੇ ਦੌਰਾਨ ਮਾਰੇ ਗਏ ਬੱਚੇ ਦੀ ਪਛਾਣ ਕੀਤੀ ਗਈ ਜਾਰੀ…
Home Page News New Zealand Local News NewZealand

ਓਟਾਗੋ ‘ਚ ਪਿਛਲੇ ਮਹੀਨੇ ਵਾਪਰੇ ਇੱਕ ਹਾਦਸੇ ਦੌਰਾਨ ਮਾਰੇ ਗਏ ਬੱਚੇ ਦੀ ਪਛਾਣ ਕੀਤੀ ਗਈ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਨੇ ਓਟਾਗੋ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਮਾਰੇ ਗਏ ਬੱਚੇ ਦੀ ਪਛਾਣ ਜਾਰੀ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਪੀੜਤ 7 ਸਾਲਾ ਓਜ਼ੀਆ ਪ੍ਰਸਾਦ ਨਾਮੀ ਬੱਚਾ ਸੀ ਜੋ ਕਿ ਫੇਅਰਫੀਲਡ, ਡੁਨੇਡਿਨ ਦਾ ਰਹਿਣ ਵਾਲਾ ਸੀ। 23 ਮਾਰਚ ਨੂੰ ਦੁਪਹਿਰ 2.45 ਵਜੇ ਦੱਖਣੀ ਓਟਾਗੋ ਦੇ ਕਲੂਥਾ ਜ਼ਿਲ੍ਹੇ ਦੇ ਓਵਾਕਾ ਵੈਲੀ ਰੋਡ ‘ਤੇ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਜ਼ਖਮੀਆਂ ਦੀ ਦੇਖਭਾਲ ਲਈ ਇੱਕ ਐਂਬੂਲੈਂਸ, ਇੱਕ ਫਸਟ ਰਿਸਪਾਂਸ ਯੂਨਿਟ ਅਤੇ ਇੱਕ ਹੈਲੀਕਾਪਟਰ ਭੇਜਿਆ ਗਿਆ ਸੀ।