ਪਿਛਲੇ ਹਫ਼ਤੇ, ਚ’ ਸ਼ਿਕਾਗੋ ਦੇ ਲਿੰਕਨ ਪਾਰਕ ਵਿੱਚ ਇੱਕ ਭਾਰਤੀ- ਗੁਜਰਾਤੀ ਨੌਜਵਾਨ, ਕੇਵਿਨ ਪਟੇਲ, ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਮਾਮਲੇ ਚ’ ਗ੍ਰਿਫ਼ਤਾਰ ਕੀਤੀ ਗਈ ਇਕ ਕਾਲੇ ਮੂਲ ਦੀ ਕੁੜੀ ਨੇ 911 ‘ਤੇ ਫ਼ੋਨ ਕਰਕੇ ਪੁਲਿਸ ਨੂੰ ਕਤਲ ਬਾਰੇ ਸੂਚਿਤ ਕੀਤਾ ਸੀ।ਪਲਿਸ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਗੁਜਰਾਤੀ-ਭਾਰਤੀ ਕੇਵਿਨ ਪਟੇਲ ਨੂੰ ਲੁੱਟ ਦੇ ਇਰਾਦੇ ਨਾਲ ਗੋਲੀ ਮਾਰੀ ਸੀ।ਪੁਲਿਸ ਰਿਪੋਰਟ ਦੇ ਅਨੁਸਾਰ ਇਸ ਕੁੜੀ ਅਤੇ ਉਸ ਦੇ ਚਚੇਰੇ ਭਰਾ ਨੇ ਕੇਵਿਨ ਪਟੇਲ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਕੇਵਿਨ ਪਟੇਲ ਨੇ ਇਸ ਦਾ ਵਿਰੋਧ ਕੀਤਾ ਤਾਂ ਕੁੜੀ ਨੇ ਉਸ ਨੂੰ ਗੋਲੀ ਮਾਰ ਦਿੱਤੀ।ਅਤੇ ਉਸ ਦੋਸ਼ੀ ਕੁੜੀ ਨੇ ਖੁਦ ਫ਼ੋਨ ਕਰਕੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ । ਇਸ ਮਾਮਲੇ ਵਿੱਚ ਹੁਣ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।ਭਾਰਤੀ ਮੂਲ ਦੇ ਮ੍ਰਿਤਕ ਕੇਵਿਨ ਪਟੇਲ ਨੂੰ ਪਿਛਲੇ ਹਫ਼ਤੇ ਲਿੰਕਨ ਪਾਰਕ ਦੇ ਲੀਲ ਐਵੇਨਿਊ ‘ਤੇ ਛਾਤੀ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨੌਜਵਾਨ ਅਤੇ ਇੱਕ ਨੌਜਵਾਨ ਔਰਤ ਨੂੰ ਗ੍ਰਿਫਤਾਰ ਕੀਤਾ ਸੀ। ਜਦੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਪੁਲਿਸ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਮੂਲ ਦੇ ਕੇਵਿਨ ਪਟੇਲ ਨੂੰ ਗੋਲੀ ਮਾਰਨ ਵਾਲੀ ਕੁੜੀ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰਨ ਲਈ 911 ‘ਤੇ ਪੁਲਿਸ ਨੂੰ ਕਾਲ ਕੀਤੀ ਸੀ ਅਤੇ ਕਾਲ ਕਰਨ ਤੋ ਬਾਅਦ ਫਿਰ ਉੱਥੋਂ ਭੱਜ ਗਈ ਸੀ।ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ੱਕ ਹੋਇਆ, ਅਤੇ ਇਹ ਵੀ ਖੁਲਾਸਾ ਹੋਇਆ ਹੈ ਕਿ ਜੋਸਲੀਨ ਫਾਉਲਰ ਨਾਮ ਦੀ ਇੱਕ 25 ਸਾਲਾ ਔਰਤ, ਜੋ ਇਸ ਸਮੇਂ ਜੇਲ੍ਹ ਵਿੱਚ ਨਜ਼ਰਬੰਦ ਹੈ, ਨੇ ਕੇਵਿਨ ਪਟੇਲ ਨੂੰ ਲੁੱਟ ਦੇ ਇਰਾਦੇ ਨਾਲ ਗੋਲੀ ਮਾਰ ਦਿੱਤੀ ਸੀ। ਪੁਲਿਸ ਨੇ ਉਸ ਨੂੰ ਕਤਲ ਅਤੇ ਹਥਿਆਰਬੰਦ ਡਕੈਤੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ ਜੋ ਜੇਲ੍ਹ ਚ ਨਜ਼ਰਬੰਦ ਹੈ। ਗੋਲੀਬਾਰੀ ਕਰਨ ਤੋਂ ਬਾਅਦ, ਦੋਵੇਂ ਦੋਸ਼ੀ ਘਟਨਾ ਸਥਾਨ ਤੋਂ ਭੱਜ ਗਏ ਸੀ। ਹਾਲਾਂਕਿ ਇਹ ਸਾਰੀ ਘਟਨਾ ਇੱਕ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਅਤੇ ਕੁਝ ਲੋਕਾਂ ਨੇ ਜੋਸਲੀਨ ਨੂੰ ਆਪਣੀਆਂ ਅੱਖਾਂ ਨਾਲ ਉਸਨੂੰ ਗੋਲੀ ਮਾਰਦੇ ਅਤੇ ਕਿਸੇ ਦੇ ਨਾਲ ਭੱਜਦੇ ਵੀ ਦੇਖਿਆ ਸੀ। ਜੋਸਲੀਨ, ਜੋ ਕਿ ਅਪਰਾਧ ਵਾਲੀ ਥਾਂ ਤੋਂ ਭੱਜ ਗਈ ਸੀ, ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ 911 ‘ਤੇ ਕਾਲ ਕੀਤੀ, ਅਤੇ ਦਾਅਵਾ ਕੀਤਾ ਕਿ ਉਸ ਦੇ ਸਾਹਮਣੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਅਤੇ ਕਾਤਲ ਉਲਟ ਦਿਸ਼ਾ ਵਿੱਚ ਭੱਜ ਗਿਆ ਸੀ। ਸਰਕਾਰੀ ਵਕੀਲਾਂ ਦੇ ਅਨੁਸਾਰ, ਪੁਲਿਸ ਨੇ ਘਟਨਾ ਦੇ ਗਵਾਹਾਂ ਦੁਆਰਾ ਦਿੱਤੇ ਗਏ ਵਰਣਨ ਦੇ ਆਧਾਰ ‘ਤੇ ਦੋਵਾਂ ਮੁਲਜ਼ਮਾਂ ਨੂੰ ਟਰੈਕ ਕਰਨ ਦੇ ਯੋਗ ਹੋਈ ਸੀ। ਇਸ ਤੋਂ ਇਲਾਵਾ, ਪੁਲਿਸ ਕੋਲ ਨਿਗਰਾਨੀ ਫੁਟੇਜ ਵੀ ਸੀ ਜਿਸ ਵਿੱਚ ਜੋਸਲੀਨ ਨੂੰ ਫ਼ੋਨ ‘ਤੇ ਗੱਲ ਕਰਦੇ ਦੇਖਿਆ ਗਿਆ ਸੀ।ਇਸ ਤੋਂ ਇਲਾਵਾ, ਪੁਲਿਸ ਨੇ ਉਸ ਸਮੇਂ ਦੌਰਾਨ ਪ੍ਰਾਪਤ ਹੋਏ 911 ਫੋਨ ਕਾਲਾਂ ਤੋਂ ਦੋਸ਼ੀ ਦੇ ਫੋਨ ਨੰਬਰ ਦੀ ਪਛਾਣ ਕੀਤੀ, ਜਿਸ ਦੇ ਆਧਾਰ ‘ਤੇ ਜੋਸਲੀਨ ਅਤੇ ਉਸਦੇ ਚਚੇਰੇ ਭਰਾ ਨੂੰ ਥੋੜ੍ਹੇ ਸਮੇਂ ਵਿੱਚ ਹੀ ਪੁਲਿਸ ਨੇਫੜ ਲਿਆ ਗਿਆ। ਪੁਲਿਸ ਨੂੰ ਦੋਸ਼ੀ ਦੇ ਕਬਜ਼ੇ ਵਿੱਚੋਂ ਮਿਲੀ ਬੰਦੂਕ ਤੋਂ ਮਿਲੇ ਬੈਲਿਸਟਿਕ ਸਬੂਤ ਵੀ ਅਪਰਾਧ ਵਾਲੀ ਥਾਂ ਤੋਂ ਮਿਲੇ ਸਬੂਤਾਂ ਨਾਲ ਮੇਲ ਖਾਂਦੇ ਹੋਏ ਸਨ, ਭਾਵ ਜੋਸਲੀਨ ਦੀ ਬੰਦੂਕ ਵਿੱਚੋਂ ਚੱਲੀ ਗੋਲੀ ਕੇਵਿਨ ਪਟੇਲ ਨੂੰ ਲੱਗੀ ਸੀ, ਅਤੇ ਇਸ ਤੋਂ ਇਲਾਵਾ, ਉਸ ਦੇ ਚਚੇਰੇ ਭਰਾ ਨੇ ਵੀ ਪੁਲਿਸ ਸਾਹਮਣੇ ਇਹ ਜੁਰਮ ਕਬੂਲ ਕੀਤਾ ਸੀ ਕਿ ਜੋਸਲੀਨ ਨੇ ਮ੍ਰਿਤਕ ‘ਤੇ ਗੋਲੀ ਚਲਾਈ ਸੀ। ਜੋਸਲੀਨ, ਜੋ ਕਿ ਤਿੰਨ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਨੂੰ ਵੀ ਜ਼ਮਾਨਤ ਦੇਣ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ। ਅਤੇ ਉਸ ਨੂੰ ਲੱਗੇ ਦੋਸ਼ਾਂ ਲਈ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
ਪੁਲਿਸ ਨੂੰ ਫੂਨ ਕਰ ਖ਼ਬਰ ਦੇਣ ਵਾਲੀ ਹੀ ਨਿਕਲੀ ਭਾਰਤੀ ਮੂਲ ਦੇ ਨੌਜਵਾਨ ਦੀ ਕਤਲ…
April 27, 2025
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,270
- India5,339
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,249
- NewZealand3,576
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,473
- World News2,048
- World Sports213












