Home » ਟਾਪੂ ਨਜ਼ਦੀਕ ਵਾਪਰੇ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….
Home Page News • New Zealand Local News • NewZealand

ਟਾਪੂ ਨਜ਼ਦੀਕ ਵਾਪਰੇ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….

Spread the news

ਆਕਲੈਂਡ (ਬਲਜਿੰਦਰ ਸਿੰਘ)ਟਾਪੂ ਨਜ਼ਦੀਕ ਦੋ ਵਾਹਨਾਂ ਦੀ ਟੱਕਰ ਵਿੱਚ ਦੋ ਲੋਕਾਂ ਦੇ ਜ਼ਖਮੀ ਹੋ ਜਾਣ ਰਿਪੋਰਟ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀਹੈ।ਪੁਲਿਸ ਨੇ ਕਿਹਾ ਕਿ ਹਾਦਸਾ ਵੈਸਟਰਨ ਬੇ ਰੋਡ, ਸਟੇਟ ਹਾਈਵੇਅ 32 ‘ਤੇ ਵਾਪਰਿਆ ਹੈ।ਹਾਦਸੇ ਕਾਰਨ ਸੜਕ ਨੂੰ ਬੰਦ ਕੀਤਾ ਗਿਆ ਹੈ। ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਐਂਬੂਲੈਂਸ, ਇੱਕ ਹੈਲੀਕਾਪਟਰ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਆਪ੍ਰੇਸ਼ਨ ਮੈਨੇਜਰ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਜਿੱਥੇ ਕਿ ਇੱਕ ਮਰੀਜ਼, ਜਿਸਦੀ ਹਾਲਤ ਗੰਭੀਰ ਹੈ ਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਅਤੇ ਦੂਜੇ ਵਿਅਕਤੀ ਨੂੰ ਦਰਮਿਆਨੀ ਹਾਲਤ ਵਿੱਚ ਐਂਬੂਲੈਂਸ ਰਾਹੀਂ ਰੋਟੋਰੂਆ ਹਸਪਤਾਲ ਲਿਜਾਇਆ ਗਿਆ।