Home » ਭਾਰਤੀ ਮੂਲ ਦੇ ਵਿਅਕਤੀ ਨੇ ਪਤਨੀ ਅਤੇ ਪੁੱਤਰ ਨੂੰ ਮਾਰੀ ਗੋ+ਲੀ ਅਤੇ ਫਿਰ ਕੀਤੀ ਖੁਦਕੁਸ਼ੀ…
Home Page News India India News

ਭਾਰਤੀ ਮੂਲ ਦੇ ਵਿਅਕਤੀ ਨੇ ਪਤਨੀ ਅਤੇ ਪੁੱਤਰ ਨੂੰ ਮਾਰੀ ਗੋ+ਲੀ ਅਤੇ ਫਿਰ ਕੀਤੀ ਖੁਦਕੁਸ਼ੀ…

Spread the news

ਅਮਰੀਕਾ ਦੇ ਵਾਸ਼ਿੰਗਟਨ ਤੋਂ ਇੱਕ ਹੈਰਾਨ ਕਰਨ ਵਾਲੀ ਮੰਦਭਾਗੀ ਖ਼ਬਰ  ਸਾਹਮਣੇ ਆਈ ਹੈ।ਜਿਸ ਵਿੱਚ ਇੱਕ ਤਕਨੀਕੀ ਕੰਪਨੀ ਦੇ ਸੀਈਓ ਨੇ ਆਪਣੇ ਪੁੱਤਰ ਅਤੇ ਪਤਨੀ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ। ਅਤੇ ਫਿਰ ਆਪਣੇ ਆਪ ਨੂੰ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੇ ਅਨੁਸਾਰ ਇਹ ਘਟਨਾ ਵਾਸ਼ਿੰਗਟਨ ਦੇ ਨਿਊਕੈਸਲ ਇਲਾਕੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦਾ ਇੱਕ ਹੋਰ ਪੁੱਤਰ ਵੀ ਹੈ, ਜੋ ਘਟਨਾ ਸਮੇਂ ਘਰ ਦੇ ਵਿੱਚ ਨਹੀਂ ਸੀ, ਮ੍ਰਿਤਕਾਂ ਦੀ ਪਛਾਣ 25 ਸਾਲਾ ਹਰਸ਼ਵਰਧਨ ਐਸ ਕਿੱਕੇਰੀ, ਉਨ੍ਹਾਂ ਦੀ 44 ਸਾਲਾ ਪਤਨੀ ਸ਼ਵੇਤਾ ਪੰਨਯਮ ਅਤੇ ਉਨ੍ਹਾਂ ਦੇ 14 ਸਾਲਾ ਪੁੱਤਰ ਦੇ ਵਜੋਂ ਹੋਈ ਹੈ। ਜਦੋਂ ਕਿ ਪੁਲਿਸ ਘਰੋਂ ਇੱਕ ਬੱਚੇ ਨੂੰ ਆਪਣੇ ਨਾਲ ਲੈ ਗਈ ਹੈ। ਇਸ ਘਟਨਾ ਤੋਂ ਬਾਅਦ ਬੱਚਾ ਬਹੁਤ ਡਰਿਆ ਹੋਇਆ ਸੀ। ਹਾਲਾਂਕਿ, ਕਿੰਗ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵੱਲੋਂ ਬੱਚੇ ਦੀ ਪਛਾਣ ਜਾਰੀ ਨਹੀਂ ਕੀਤੀ ਗਈ।ਇਹ ਅਜੇ ਸਪੱਸ਼ਟ ਨਹੀਂ ਹੈ ਕਿ ਤਕਨੀਕੀ ਕੰਪਨੀ ਦੇ ਸੀਈਓ ਨੇ ਇਹ ਕਦਮ ਕਿਉਂ ਚੁੱਕਿਆ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਹੱਲ ਹੋ ਜਾਵੇਗਾ। ਅਤੇ ਇਸ ਵੇਲੇ ਜਾਂਚ ਚੱਲ ਰਹੀ ਹੈ। ਗੁਆਂਢੀਆਂ ਨੇ ਪੁਲਿਸ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਇਹ ਪਰਿਵਾਰ ਬਹੁਤ ਦੋਸਤਾਨਾ ਸੀ। ਹਰਸ਼ਵਰਧਨ ਮੂਲ ਰੂਪ ਵਿੱਚ ਭਾਰਤ ਦੇ ਸੂਬੇ  ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦਾ ਰਹਿਣ ਵਾਲਾ ਪਰਿਵਾਰ ਸੀ।ਉਹ ਮੈਸੂਰ ਵਿੱਚ ਰੋਬੋਟਿਕਸ ਕੰਪਨੀ ਹੋਲੋਵਰਲਡ ਦੇ ਸੰਸਥਾਪਕ ਅਤੇ ਸੀਈਓ ਸਨ। ਅਤੇ ਉਸਦੀ ਪਤਨੀ ਕੰਪਨੀ ਦੀ ਸਹਿ-ਸੰਸਥਾਪਕ ਸੀ।