Home » ਅਮਰੀਕਾ ਵਿੱਚ ਗੇਮਿੰਗ ਮਸ਼ੀਨਾਂ ਚਲਾਉਣ ਦੇ ਦੋਸ਼ ਵਿੱਚ 5 ਗੁਜਰਾਤੀ-ਭਾਰਤੀ ਗ੍ਰਿਫ਼ਤਾਰ…
Home Page News India World World News

ਅਮਰੀਕਾ ਵਿੱਚ ਗੇਮਿੰਗ ਮਸ਼ੀਨਾਂ ਚਲਾਉਣ ਦੇ ਦੋਸ਼ ਵਿੱਚ 5 ਗੁਜਰਾਤੀ-ਭਾਰਤੀ ਗ੍ਰਿਫ਼ਤਾਰ…

Spread the news

ਅਮਰੀਕਾ ਦੇ ਜਾਰਜੀਆ ਵਿੱਚ ਸਥਾਨਕ ਪੁਲਿਸ ਨੇ ਪੰਜ ਗੁਜਰਾਤੀ- ਭਾਰਤੀ ਲੋਕਾਂ ਨੂੰ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਢੰਗ ਦੇ ਨਾਲ ਗੇਮਿੰਗ ਮਸ਼ੀਨਾਂ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗਲੇਨ ਕਾਉਂਟੀ ਪੁਲਿਸ ਵਿਭਾਗ ਦੇ ਅਨੁਸਾਰ, ਬਰੰਸਵਿਕ ਵਿੱਚ ਚੱਲ ਰਹੇ ਕੁੱਲ ਛੇ ਵੱਖ-ਵੱਖ ਕਾਰੋਬਾਰਾਂ ‘ਤੇ ਪੁਲਿਸ ਵਲੋਂ ਉਹਨਾਂ ਵੱਲੋ ਕੀਤੀ ਗਈ, ਛਾਪੇਮਾਰੀ ਦੇ ਦੌਰਾਨ ਜਿਸ ਵਿੱਚ ਪੰਜ ਗੁਜਰਾਤੀ- ਭਾਰਤੀਆਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਕਾਰੋਬਾਰੀ ਦੇ ਮਾਲਕ ਹਨ ਜਾਂ ਕਰਮਚਾਰੀ ਹਨ।ਦੱਸਣਯੋਗ ਹੈ ਕਿ ਸਿੱਕਿਆਂ ਦੇ ਨਾਲ ਚੱਲਣ ਵਾਲੀਆਂ ਮਨੋਰੰਜਨ ਮਸ਼ੀਨਾਂ ਚਲਾਉਣ ਵਿੱਚ ਸ਼ਾਮਲ ਇਹ ਸਾਰੇ ਲੋਕ ਗੈਰ-ਕਾਨੂੰਨੀ ਨਕਦੀ ਵੰਡ ਦੇ ਦੋਸ਼ੀ ਪਾਏ ਗਏ ਹਨ, ਪੁਲਿਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਕਾਰੋਬਾਰੀ ਮਾਲਕ ਹਨ ਜਾਂ ਕਰਮਚਾਰੀ। ਜ਼ਿਆਦਾਤਰ ਅਜਿਹੇ ਮਾਮਲਿਆਂ ਵਿੱਚ, ਨਾ ਸਿਰਫ਼ ਸਟੋਰ ਮਾਲਕ ‘ਤੇ ਮੁਕੱਦਮਾ ਚਲਾਇਆ ਜਾਂਦਾ ਹੈ, ਸਗੋਂ ਉੱਥੇ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਜੇਲ੍ਹ ਜਾਣਾ ਪੈਂ ਸਕਦਾ ਹੈ ।