Home » ਚੀਨ ਨੇ ਕੀਤਾ ਦਾਅਵਾ, ਅਮਰੀਕਾ ਤੋਂ ਫੈਲਿਆ ਸੀ ਕੋਵਿਡ-19…
Home Page News India India News

ਚੀਨ ਨੇ ਕੀਤਾ ਦਾਅਵਾ, ਅਮਰੀਕਾ ਤੋਂ ਫੈਲਿਆ ਸੀ ਕੋਵਿਡ-19…

Spread the news

ਚੀਨ ਨੇ ਕਿਹਾ ਹੈ ਕਿ 2020 ਦੀ ਮਹਾਮਾਰੀ ਕੋਵਿਡ-19 ਵਾਇਰਸ ਅਮਰੀਕਾ ਤੋਂ ਨਿਕਲ ਕੇ ਦੁਨੀਆ ’ਚ ਫੈਲਿਆ ਸੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੋਸ਼ ਨੂੰ ਬੀਜਿੰਗ ’ਤੇ ਮੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਦਾ ਇਹ ਦੋਸ਼ ਟਰੰਪ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ’ਚ ਕੋਵਿਡ-19 ਵਾਇਰਸ ਨੂੰ ਵੁਹਾਨ ਪ੍ਰਯੋਗਸ਼ਾਲਾ ਤੋਂ ਲੀਕ ਹੋਣ ਦੀ ਗੱਲ ਕਹੀ ਗਈ ਸੀ।ਚੀਨ ਸਰਕਾਰ ਨੇ ਕਿਹਾ,‘ਮਹੱਤਵਪੂਰਨ ਸਬੂਤ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਚੀਨ ’ਚ ਫੈਲਣ ਤੋਂ ਪਹਿਲਾਂ ਕੋਵਿਡ-19 ਸ਼ਾਇਦ ਅਮਰੀਕਾ ’ਚ ਸਾਹਮਣੇ ਆਇਆ ਸੀ। ਕੋਵਿਡ-19 ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਆਪਣੀ ਨਾਕਾਮੀ ਦਾ ਸਾਹਮਣਾ ਕਰਨ ਦੀ ਬਜਾਏ ਅਮਰੀਕੀ ਸਰਕਾਰ ਨੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ ਬੇਸ਼ਰਮੀ ਨਾਲ ਸਿਆਸਤ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ।’