Home » ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਪ ਦੇ ਅਵਤਾਰ ਵਿੱਚ ਅਪਣੇ ਆਪ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ….
Home Page News India World World News

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਪ ਦੇ ਅਵਤਾਰ ਵਿੱਚ ਅਪਣੇ ਆਪ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ….

Spread the news

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਵਤਾਰ ਬਦਲ ਲਿਆ ਹੈ। ਉਹਨਾਂ ਨੇ ਪੋਪ ਦੀ ਆਪਣੇ ਅਵਤਾਰ ਹੋਣ ਦੀ  ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਦੇ  ਪਲੇਟਫਾਰਮ ਟਰੂਥ ਸੋਸ਼ਲ ‘ਤੇ ਪੋਸਟ ਕੀਤੀ ਗਈ ਹੈ।ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪੋਪ ਦੇ ਰੂਪ ਵਿੱਚ ਕਲਪਨਾ ਕਰਦੇ ਹੋਏ ਇੱਕ ਤਸਵੀਰ ਪੋਸਟ ਕੀਤੀ। ਪੋਪ ਫਰਾਂਸਿਸ ਦਾ ਹਾਲ ਹੀ ਵਿੱਚ ਬੀਤੇ ਦਿਨੀ ਦੇਹਾਂਤ ਹੋ ਗਿਆ ਹੈ। ਅਗਲੀ ਪੋਪ ਚੋਣ ਜਲਦੀ ਹੀ ਹੋਵੇਗੀ। ਇਹ ਚੋਣ ਬਹੁਤ ਹੀ ਗੁਪਤਤਾ ਨਾਲ ਹੋਵੇਗੀ। ਹਾਲਾਂਕਿ, ਟਰੰਪ ਪਰਿਵਾਰ ਨੇ ਹਾਲ ਹੀ ਵਿੱਚ ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਪੱਤਰਕਾਰਾਂ ਨੇ ਟਰੰਪ ਨੂੰ ਸਵਾਲ ਕੀਤੇ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਵਿਚਾਰ ਵਿੱਚ ਨਵਾਂ ਪੋਪ ਕੌਣ ਹੋਣਾ ਚਾਹੀਦਾ ਹੈ। ਟਰੰਪ ਨੇ ਜਵਾਬ ਵਿੱਚ ਕਿਹਾ, “ਮੈਂ ਪੋਪ ਬਣਨਾ ਚਾਹੁੰਦਾ ਹਾਂ।” ਸੰਖੇਪ ਵਿੱਚ, ਟਰੰਪ ਨੇ ਪੋਪ ਦੀ ਭੂਮਿਕਾ ਨਿਭਾਈ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਤਸਵੀਰ ‘ਤੇ ਨੇਟੀਜ਼ਨ ਟਿੱਪਣੀਆਂ ਕਰ ਰਹੇ ਹਨ।ਟਰੰਪ ਨੇ  ਟਿੱਪਣੀ ਕੀਤੀ ਹੈ ਕਿ ਇਹ ਸਭ ਮਜ਼ਾਕੀਆ ਸੀ।