ਆਕਲੈਂਡ (ਬਲਜਿੰਦਰ ਸਿੰਘ) ਹੈਮਿਲਟਨ ਦਾ ਕਲਾਈਡ ਸਟ੍ਰੀਟ ਇੱਕ ਵੱਡੇ ਗੈਸ ਲੀਕ ਕਾਰਨ ਸੜਕ ਨੂੰ ਅੰਸ਼ਕ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਫਰਥ ਸਟ੍ਰੀਟ ਅਤੇ ਗ੍ਰੇ ਸਟ੍ਰੀਟ ਦੇ ਵਿਚਕਾਰ ਸੜਕ ਦੀ ਘੇਰਾਬੰਦੀ ਕੀਤੀ ਗਈ ਹੈ।ਇਸ ਦੇ ਨਾਲ ਹੀ ਨੇੜਲੇ ਸਕੂਲਾਂ ਨੂੰ ਸਾਵਧਾਨੀ ਵਜੋਂ ਤਾਲਾਬੰਦ ਕਰ ਦਿੱਤਾ ਗਿਆ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਸੀਨੀਅਰ ਸਟੇਸ਼ਨ ਅਫਸਰ ਕੋਲਿਨ ਕਲੇਨਰ ਨੇ ਕਿਹਾ ਕਿ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ ਗੈਸ ਲਾਈਨ ਵਿੱਚ ਵੱਡਾ ਪਾੜ ਪਿਆ ਹੈ।
ਅਸੀਂ ਇਸ ਸਮੇਂ ਫਸਟ ਗੈਸ ਨਾਲ ਕੰਮ ਕਰ ਰਹੇ ਹਾਂ।ਮਾਪਿਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ, ਮੈਰੀਅਨ ਕੈਥੋਲਿਕ ਸਕੂਲ ਨੇ ਕਿਹਾ ਕਿ ਸਕੂਲ ਦੇ ਸੇਂਟ ਮੈਰੀ ਬਲਾਕ ਦੇ ਸਾਰੇ ਵਿਦਿਆਰਥੀਆਂ ਨੂੰ ਇੱਕ ਵੱਖਰੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਬਾਕੀ ਸਾਰੇ ਬੱਚੇ ਆਪਣੀਆਂ ਕਲਾਸਾਂ ਵਿੱਚ ਹਨ।
ਹਮਿਲਟਨ ‘ਚ ਵਾਪਰੀ ਗੈਸ ਲੀਕ ਦੀ ਘਟਨਾ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ….

Add Comment