Home » ਵਿਦੇਸ਼ੀ ਫਿਲਮਾਂ ‘ਤੇ  ਲੱਗੇਗਾ 100 ਪ੍ਰਤੀਸ਼ਤ ਟੈਕਸ : ਰਾਸ਼ਟਰਪਤੀ ਟਰੰਪ
Home Page News India World World News

ਵਿਦੇਸ਼ੀ ਫਿਲਮਾਂ ‘ਤੇ  ਲੱਗੇਗਾ 100 ਪ੍ਰਤੀਸ਼ਤ ਟੈਕਸ : ਰਾਸ਼ਟਰਪਤੀ ਟਰੰਪ

Spread the news

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਮਹੱਤਵਪੂਰਨ ਫੈਸਲਿਆਂ ਨਾਲ ਸਨਸਨੀ ਫੈਲਾ  ਦਿਤੀ ਹੈ। ਜਿਸ ਵਿੱਚ ਉੱਚ ਟੈਰਿਫਾਂ ਕਾਰਨ ਹੋਰ ਖੇਤਰਾਂ ਦੇ ਨਾਲ-ਨਾਲ ਵਪਾਰ ਖੇਤਰ ਨੂੰ ਵੀ ਭਾਰੀ ਵੱਡੀ ਸੱਟ ਵੱਜੀ ਹੈ। ਜਿਸ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਵੀ ਸਖ਼ਤ ਫੈਸਲੇ ਲਏ ਗਏ। ਹੁਣ ਟਰੰਪ ਨੇ ਫਿਲਮ ਇੰਡਸਟਰੀ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਟਰੰਪ  ਵਲੋਂ ਵਿਦੇਸ਼ੀ ਫਿਲਮਾਂ ‘ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਵਣਜ ਵਿਭਾਗ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਅਮਰੀਕਾ ਤੋਂ ਬਾਹਰ ਬਣੀਆਂ ਸਾਰੀਆਂ ਫਿਲਮਾਂ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ, ਜਿਸ ਦਾ ਉਦੇਸ਼ ਅਮਰੀਕੀ ਫਿਲਮ ਉਦਯੋਗ ਨੂੰ ਮੁੜ ਸੁਰਜੀਤ ਕਰਨਾ ਹੈ।ਅਮਰੀਕੀ ਸਟੂਡੀਓ ਅਤੇ ਫਿਲਮ ਨਿਰਮਾਤਾਵਾਂ ਦੀ ਵਿਦੇਸ਼ੀ ਫਿਲਮਾਂ ਨੂੰ ਮੁਨਾਫ਼ੇ ਵਾਲੇ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਆਲੋਚਨਾ ਵੀ ਕੀਤੀ ਗਈ ਹੈ। ਇਸ ਸਥਿਤੀ ਨੂੰ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਵੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫਿਲਮ ਇੰਡਸਟਰੀ ਤੇਜ਼ੀ ਨਾਲ ਢਹਿ-ਢੇਰੀ ਹੋ ਰਹੀ ਹੈ। ਘਰੇਲੂ ਫਿਲਮ ਨਿਰਮਾਣ ਵੱਲ ਵਾਪਸ ਜਾਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਟਰੰਪ ਨੇ ਕਿਹਾ, “ਅਸੀਂ ਅਮਰੀਕਾ ਵਿੱਚ ਦੁਬਾਰਾ ਫਿਲਮਾਂ ਬਣਾਉਣਾ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਨਵੇਂ ਟੈਰਿਫ ਸਟੂਡੀਓ ਨੂੰ ਅਮਰੀਕਾ ਦੀ ਧਰਤੀ ‘ਤੇ ਆਪਣੇ ਕੰਮਕਾਜ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਵਿੱਚ ਅਸੀਂ ਮਦਦ ਕਰੇਗਾ ।