ਆਕਲੈਂਡ (ਬਲਜਿੰਦਰ ਸਿੰਘ)ਬੀਤੇ ਦਿਨੀ ਮੈਨੂਰੇਵਾ ਵਿੱਚ ਹੋਈ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਗ੍ਰਿਫ਼ਤਾਰੀ ਕੀਤੀ ਹੈ।6 ਮਈ ਨੂੰ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਰਿਪੋਰਟ ਤੋਂ ਬਾਅਦ ਸਵੇਰੇ 10 ਵਜੇ ਮਾਹੀਆ ਰੋਡ ਦੀ ਇੱਕ ਜਾਇਦਾਦ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਬਾਅਦ ਇੱਕ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
ਕਾਉਂਟੀਜ਼ ਮੈਨੂਕਾਊ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਸ਼ੌਨ ਵਿਕਰਸ ਦਾ ਕਹਿਣਾ ਹੈ ਕਿ ਇੱਕ ਆਦਮੀ ਗੰਭੀਰ ਹਾਲਤ ਵਿੱਚ ਮਿਲਿਆ ਸੀ ਪਰ ਮੁੱਢਲੀ ਸਹਾਇਤਾ ਦੇਣ ਦੇ ਬਾਵਜੂਦ ਵੀ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਿਸ ਨੇ ਇੱਕ 32 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੂੰ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਕਤਲ ਦੇ ਦੋਸ਼ ਹੇਠ ਪੇਸ਼ ਕੀਤਾ ਜਾਵੇਗਾ।ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਇੱਕ ਪੋਸਟ ਮਾਰਟਮ ਵੀ ਹੋ ਗਿਆ ਹੈ।
ਮੈਨੁਰੇਵਾ ‘ਚ ਇੱਕ ਵਿਅਕਤੀ ਦੇ ਕ ਤ ਲ ਮਾਮਲੇ ‘ਚ ਇੱਕ 32 ਸਾਲਾ ਔਰਤ ਗ੍ਰਿਫ਼ਤਾਰ…

Add Comment