Home » ਭਾਰਤ ‘ਚ ਪਾਕਿਸਤਾਨੀ ਡਰਾਮਿਆਂ ਦਾ ਪ੍ਰਸਾਰਨ ਬੰਦ, ਸਰੋਤੇ ਨਹੀਂ ਵੇਖ ਸਕੇ ਸੀਰੀਅਲ…
Home Page News India India News World

ਭਾਰਤ ‘ਚ ਪਾਕਿਸਤਾਨੀ ਡਰਾਮਿਆਂ ਦਾ ਪ੍ਰਸਾਰਨ ਬੰਦ, ਸਰੋਤੇ ਨਹੀਂ ਵੇਖ ਸਕੇ ਸੀਰੀਅਲ…

Spread the news

ਪਾਕਿਸਤਾਨ ਦੇ ਪ੍ਰਸਿੱਧ ਹਮ ਚੈਨਲ ਤੋੱ ਇਲਾਵਾ ਹਰ ਪਲ ਜੀਉ , ਏਆਰ ਡਿਜੀਟਲ ਚੈਨਲਾਂ ਤੇ ਚੱਲਣ ਵਾਲੇ ਪਾਕਿਸਤਾਨੀ ਡਰਾਮੇ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨੀ ਡਰਾਮੇ ਵੇਖਣ ਵਾਲੇ ਸਰੋਤੇ ਦਿਲਪ੍ਰੀਤ, ਜਸਲੀਨ, ਗੁਰਬਚਨ ਕੌਰ, ਸੰਦੀਪ ਕੌਰ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਵਧੇ ਤਣਾਅ ਦੌਰਾਨ ਪਾਕਿਸਤਾਨ ਦੇ ਜੁੜਵਾਂ ,ਰਾਂਝਾ ਰਾਂਝਾ , ਐਮ ਸੇ ਮੁਹੱਬਤ, ਦੁਲਹਨ ਆਦਿ ਪਾਕਿਸਤਾਨੀ ਡਰਾਮੇ ਬੰਦ ਕਰ ਦਿੱਤੇ ਗਏ ਹਨ।ਸਰੋਤਿਆਂ ਦਾ ਕਹਿਣਾ ਹੈ ਕਿ ਇਹ ਡਰਾਮੇ ਦੁਨੀਆ ਭਰ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਵੇਖੇ ਜਾਂਦੇ ਹਨ ਜਦਕਿ ਇਨ੍ਹਾਂ ਚੈਨਲਾਂ ਨੂੰ ਬੰਦ ਕਰ ਦਿੱਤਾ ਗਿਆ। ਪਾਕਿਸਤਾਨੀ ਡਰਾਮੇ ਬੰਦ ਹੋਣ ਨਾਲ ਪਾਕਿਸਤਾਨੀ ਚੈਨਲਾਂ ਨੂੰ ਆਰਥਿਕ ਨੁਕਸਾਨ ਹੋਣ ਦਾ ਸਾਹਮਣਾ ਕਰਨਾ ਪਵੇਗਾ।