ਅਮਰੀਕਾ ਦੇ ਸੂਬੇ ਟੈਕਸਾਸ ਵਿੱਚ, ਇੱਕ ਬੇਘਰ ਭਾਰਤੀ ਨੇ ਅਮਰੀਕਾ ਦੇ ਟੈਕਸਾਸ ਦੇ ਆਸਟਿਨ ਸਿਟੀ ਵਿੱਚ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ,ਜਿਸ ਵਿੱਚ, ਇਕ 30 ਸਾਲਾ ਭਾਰਤੀ ਉੱਦਮੀ ਅਕਸ਼ੈ ਗੁਪਤਾ ਦੀ ਬੱਸ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਅਕਸ਼ੈ ਗੁਪਤਾ ਨੂੰ ਮਾਰਨ ਵਾਲਾ ਇੱਕ ਆਪਣਾ ਹੀ ਭਾਰਤੀ ਸੀ ਜਿਸ ਨੇ ਚੱਲਦੀ ਬੱਸ ਵਿੱਚ ਹੋਈ ਇਸ ਘਟਨਾ ਦੇ ਨਾਲ ਦਹਿਸ਼ਤ ਫੈਲਾ ਦਿੱਤੀ। ਇਸ ਲਈ, ਜਿਵੇਂ ਹੀ ਬੱਸ ਰੋਕੀ ਗਈ, ਸਾਰੇ ਯਾਤਰੀ ਜਲਦੀ ਦੇ ਨਾਲ ਉਸ ਵਿੱਚੋਂ ਬਾਹਰ ਨਿਕਲ ਗਏ ਅਤੇ ਕਾਤਲ ਵੀ ਉਨ੍ਹਾਂ ਦੇ ਨਾਲ ਬੱਸ ਵਿੱਚੋਂ ਬਾਹਰ ਨਿਕਲ ਕੇ ਭੱਜ ਗਿਆ। ਹਾਲਾਂਕਿ, ਬਾਅਦ ਵਿੱਚ ਪੁਲਿਸ ਨੇ ਫੜ ਲਿਆ। ਮ੍ਰਿਤਕ ਅਕਸ਼ੈ ਗੁਪਤਾ ਇੱਕ ਹੈਲਥ-ਟੈਕ ਸਟਾਰਟਅੱਪ ਦੇ ਸਹਿ-ਸੰਸਥਾਪਕ ਅਤੇ ਆਸਟਿਨ ਦੇ ਇੱਕ ਸਰਗਰਮ ਉੱਦਮੀ ਸਨ। ਆਸਟਿਨ ਪੁਲਿਸ ਵਿਭਾਗ ਦੇ ਅਨੁਸਾਰ, ਉਸ ‘ਤੇ ਬਾਸ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਅਕਸ਼ੈ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਉਸਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਅਕਸ਼ੈ ਨੂੰ ਮਾਰਨ ਵਾਲੇ ਵਿਅਕਤੀ ਦਾ ਨਾਮ 31 ਸਾਲਾ ਦੀਪਕ ਕੰਡੇਲ ਭਾਰਤੀ ਅਮਰੀਕਾ ਚ’ ਅਤੇ ਬੇਘਰ ਹੀ ਹੈ। ਜਾਂਚ ਤੋਂ ਪਤਾ ਲੱਗਾ ਕਿ ਦੀਪਕ ਬੱਸ ਵਿੱਚ ਅਕਸ਼ੈ ਦੇ ਕੋਲ ਬੈਠਾ ਸੀ ਅਤੇ ਬਿਨਾਂ ਕਿਸੇ ਭੜਕਾਹਟ ਦੇ ਉਸਨੇ ਅਕਸ਼ੈ ਦੀ ਗਰਦਨ ‘ਤੇ ‘ਕਸਾਈ ਸਟਾਈਲ ਵਾਲੇ ‘ ਤੇਜ਼ਧਾਰ ਦੇ ਚਾਕੂ ਨਾਲ ਹਮਲਾ ਕਰ ਦਿੱਤਾ,ਅਤੇ ਉਸ ਦੀ ਮੋਤ ਹੋ ਗਈ। ਦੀਪਕ ਕੰਡੇਲ ਹੁਣ ਜੇਲ ਚ’ ਬੰਦ ਹੈ। ਉਸ ਉੱਤੇ ਪਹਿਲੀ ਡਿਗਰੀ ਦਾ ਦੋਸ਼ ਲਗਾਇਆ ਗਿਆ ਹੈ।
ਅਮਰੀਕਾ ‘ਚ ਇਕ ਭਾਰਤੀ ਨੇ ਹੀ ਚੱਲਦੀ ਬੱਸ ਵਿੱਚ ਇੱਕ ਭਾਰਤੀ ਦਾ ਚਾਕੂ ਮਾਰ ਕੀਤਾ ਕਤਲ
May 22, 2025
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












