Home » ਦੱਖਣੀ ਆਕਲੈਂਡ ਦੇ Waiuku ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਭੰਗ ਅਤੇ ਨਕਦੀ ਨਾਲ ਕੀਤਾ ਗ੍ਰਿਫ਼ਤਾਰ….
Home Page News • New Zealand Local News • NewZealand

ਦੱਖਣੀ ਆਕਲੈਂਡ ਦੇ Waiuku ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਭੰਗ ਅਤੇ ਨਕਦੀ ਨਾਲ ਕੀਤਾ ਗ੍ਰਿਫ਼ਤਾਰ….

Spread the news

ਆਕਲੈਂਡ (ਬਲਜਿੰਦਰ ਸਿੰਘ)ਦੱਖਣੀ ਆਕਲੈਂਡ ਦੇ Waiuku ‘ਚ ਵੱਡੀ ਮਾਤਰਾ ਵਿੱਚ ਭੰਗ ਅਤੇ ਨਗਦੀ ਬਰਾਮਦ ਕੀਤੀ ਗਈ ਹੈਦੱਸਿਆ ਜਾ ਰਿਹਾ ਕਿ ਇੱਕ ਵਾਹਨ ‘ਤੇ ਜਾ ਰਿਹਾ ਵਿਅਕਤੀ ਜੋ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰ ਰਿਹਾ ਸੀ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ।ਜਿਸ ਤੋ ਬਾਅਦ ਗੱਡੀ ਵਿੱਚੋਂ ਭੰਗ ਦੀ ਤੇਜ਼ ਸੁਗੰਧ ਆਉਣ ‘ਤੇ ਵਾਹਨ ਦੀ ਤਲਾਸ਼ੀ ਲਈ ਗਈ ਅਤੇ ਜਿਸ ਵਿੱਚੋਂ ਦੋ ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੇ ਅੱਠ ਥੈਲੇ ਭੰਗ ਦੇ ਨਾਲ-ਨਾਲ ਕਾਫ਼ੀ ਨਕਦੀ ਵੀ ਮਿਲੀ।ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਦੀ ਜੇਬ ਵਿੱਚੋਂ ਇੱਕ ਚਾਕੂ ਵੀ ਮਿਲਿਆ ਹੈ।ਹਿਰਾਸਤ ਵਿੱਚ ਲਏ ਗਏ 24 ਸਾਲਾ ਵਿਅਕਤੀ ਨੂੰ 30 ਜੁਲਾਈ ਨੂੰ ਪੁੱਕੀਕੁਹੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।