Home » ਮੁਕਤਸਰ ਸਾਹਿਬ ‘ਚ ਪਟਾਕਾ ਫੈਕਟਰੀ ‘ਚ ਜ਼ੋਰਦਾਰ ਧਮਾਕਾ, ਚਾਰ ਮਜ਼ਦੂਰਾਂ ਦੀ ਮੌਤ; 25 ਦੇ ਕਰੀਬ ਜ਼ਖ਼ਮੀ…
Home Page News India India News

ਮੁਕਤਸਰ ਸਾਹਿਬ ‘ਚ ਪਟਾਕਾ ਫੈਕਟਰੀ ‘ਚ ਜ਼ੋਰਦਾਰ ਧਮਾਕਾ, ਚਾਰ ਮਜ਼ਦੂਰਾਂ ਦੀ ਮੌਤ; 25 ਦੇ ਕਰੀਬ ਜ਼ਖ਼ਮੀ…

Spread the news

ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਥਾਣਾ ਕਿੱਲਿਆਂਵਾਲੀ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਜਦ ਕਿ 25 ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜਿੰਨਾ ਚਾਰ ਮਜ਼ਦੂਰਾਂ ਦੀ ਮੌਤ ਹੋਈ ਉਹ ਹੋਰਨਾਂ ਸੂਬਿਆਂ ਦੇ ਦੱਸੇ ਜਾ ਰਹੇ ਹਨ। ਉਧਰ ਮੌਕੇ ‘ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੇ ਸਿਹਤ ਕਰਮੀਆਂ ਨੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹ ਜ਼ੇਰੇ ਇਲਾਜ ਹਨ। ਮੌਕੇ ‘ਤੇ ਪਹੁੰਚੇ ਐਸਐਸਪੀ ਡਾ. ਅਖਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਸਨ। ਜਾਣਕਾਰੀ ਅਨੁਸਾਰ ਇੱਕ ਪਾਸੇ ਪਟਾਕਿਆਂ ਦੀ ਪੈਕਿੰਗ ਹੋ ਰਹੀ ਸੀ ਜਦ ਕਿ ਇੱਕ ਪਾਸੇ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਕੁਝ ਲੇਬਰ ਸੁੱਤੀ ਪਈ ਸੀ। ਇਸ ਦੌਰਾਨ ਪਟਾਕਿਆ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਫੋਰਾਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਜਲਦ ਪਤਾ ਲਗਾ ਲਿਆ ਜਾਵੇਗਾ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।