Home » ਪੱਛਮੀ ਆਕਲੈਂਡ ਦੀ ਇੱਕ ਮਸ਼ਹੂਰ ਬੀਚ ਕੋਲ ਅੱ+ਗ ਨਾਲ ਸੜ ਰਹੀ ਕਾਰ ਕੋਲੋ ਮਿਲੀ ਲਾ+ਸ਼…
Home Page News • New Zealand Local News • NewZealand

ਪੱਛਮੀ ਆਕਲੈਂਡ ਦੀ ਇੱਕ ਮਸ਼ਹੂਰ ਬੀਚ ਕੋਲ ਅੱ+ਗ ਨਾਲ ਸੜ ਰਹੀ ਕਾਰ ਕੋਲੋ ਮਿਲੀ ਲਾ+ਸ਼…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਪੱਛਮੀ ਆਕਲੈਂਡ ‘ਚ ਮੁਰੀਵਾਈ ਬੀਚ ‘ਤੇ ਇੱਕ ਅੱਗ ਨਾਲ ਸੜ ਰਹੀ ਕਾਰ ਦੇ ਕੋਲ ਇੱਕ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵੱਲੋਂ ਘਟਨਾ ਸਥਾਨ ਦੀ ਘੇਰਾਬੰਦੀ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਫਾਇਰ ਅਤੇ ਐਮਰਜੈਂਸੀ ਨੇ ਉਨ੍ਹਾਂ ਨੂੰ ਸਵੇਰੇ 8.30 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਦਿੱਤੀ।ਪੁਲਿਸ ਨੇ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਸੀ ਅਤੇ ਗੱਡੀ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।