ਅਮਰੀਕਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਤਨਮਯ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੇ 1244 ਕਰੋੜ ਰੁਪਏ ਦੇ ਸਿਹਤ ਸੰਭਾਲ ਘੁਟਾਲੇ ਦੇ ਦੋਸ਼ ਵਿੱਚ ਇਸ ਭਾਰਤੀ ਨੂੰ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 1,244 ਕਰੋੜ ਰੁਪਏ (149 ਮਿਲੀਅਨ ਡਾਲਰ ) ਦੇ ਸਿਹਤ ਸੰਭਾਲ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਸੋਵਰੇਨ ਹੈਲਥ ਗਰੁੱਪ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਹਨ, ਜੋ ਨਸ਼ਾਖੋਰੀ ਅਤੇ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਸਨ। ਹਾਲਾਂਕਿ, ਇਹ ਸੰਗਠਨ ਹੁਣ ਬੰਦ ਹੋ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, 61 ਸਾਲਾ ਤਨਮਯ ਸ਼ਰਮਾ ਨੇ 149 ਮਿਲੀਅਨ ਡਾਲਰ ਦੇ ਝੂਠੇ ਦਾਅਵੇ ਕਰਕੇ ਸਿਹਤ ਬੀਮਾ ਕੰਪਨੀਆਂ ਨਾਲ ਧੋਖਾ ਕੀਤਾ। ਉਸ ਨੇ ਮਰੀਜ਼ਾਂ ਨੂੰ ਭਰਤੀ ਕਰਨ ਲਈ 21 ਮਿਲੀਅਨ ਡਾਲਰ (ਲਗਭਗ 175 ਕਰੋੜ ਰੁਪਏ) ਰਿਸ਼ਵਤ ਵੀ ਦਿੱਤੀ। ਤਨਮਯ ਸ਼ਰਮਾ ‘ਤੇ ਵਾਇਰ ਧੋਖਾਧੜੀ ਦੇ ਚਾਰ ਦੋਸ਼, ਸਾਜ਼ਿਸ਼ ਦਾ ਇੱਕ ਦੋਸ਼ ਅਤੇ ਗੈਰ-ਕਾਨੂੰਨੀ ਰੈਫਰਲ ਦੇ ਤਿੰਨ ਦੋਸ਼ ਲਗਾਏ ਗਏ ਹਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਟੀਮ 2017 ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤਹਿਤ ਦੱਖਣੀ ਕੈਲੀਫੋਰਨੀਆ ਵਿੱਚ ਸਥਿੱਤ ਸੋਵਰੇਨ ਹੈਲਥ ਦੇ ਤਨਮਯ ਸ਼ਰਮਾ ਦੇ ਇਲਾਜ ਕੇਂਦਰਾਂ, ਹੈੱਡਕੁਆਰਟਰ ਅਤੇ ਰਿਹਾਇਸ਼ ‘ਤੇ ਵੀ ਛਾਪੇਮਾਰੀ ਕੀਤੀ ਗਈ। ਇਸ ਸੰਗਠਨ ਨੇ 2018 ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਸ਼ਾਮਲ ਪਾਲ ਜਿਨ ਸੇਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਐਲਾਨਿਆ ਸੀ। ਉਸਦੀ ਸੁਣਵਾਈ 29 ਜੁਲਾਈ ਨੂੰ ਸ਼ੁਰੂ ਹੋਵੇਗੀ। ਗ੍ਰਿਫਤਾਰ ਕੀਤਾ ਗਿਆ ਭਾਰਤੀ ਤਨਮਯ ਸ਼ਰਮਾ 1987 ਵਿੱਚ ਭਾਰਤ ਤੋ ਐਮ•ਬੀ•ਬੀ•ਐਸ ਪੂਰੀ ਕਰਨ ਤੋ ਬਾਅਦ ਅਮਰੀਕਾ ਵਿੱਚ ਸੈਟਲ ਜੋ ਗਿਆ ਸੀ। ਅਤੇ ਮੂਲ ਰੂਪ ਚ’ ਉਹ ਭਾਰਤ ਦੇ ਰਾਜ ਅਸਾਮ ਤੋ ਹੈ।
ਅਮਰੀਕਾ ਚ’ 149 ਮਿਲੀਅਨ ਡਾਲਰ ਭਾਰਤੀ ਕਰੰਸੀ ਦੀ ਰਾਸ਼ੀ (1244 ਕਰੋੜ) ਰੁਪਏ ਦੇ ਸਿਹਤ ਸੰਭਾਲ ਘੁਟਾਲੇ ਦੇ ਦੋਸ਼ ਵਿੱਚ ਭਾਰਤੀ ਮੂਲ ਦਾ ਕਾਰੋਬਾਰੀ ਤਨਮਯ ਸ਼ਰਮਾ ਗ੍ਰਿਫਤਾਰ….
11 months ago
2 Min Read
You may also like
Home Page News • New Zealand Local News • NewZealand
ਨੇਪੀਅਰ ‘ਚ ਰਾਤ 10 ਵਜੇ ਘਰ ਨਾਲ ਜਾ ਟਕਰਾਈ ਕਾਰ….
29 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,655
- India5,069
- India Entertainment129
- India News3,253
- India Sports227
- KHABAR TE NAZAR3
- LIFE66
- Movies48
- Music84
- New Zealand Local News2,922
- NewZealand3,242
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,322
- World News1,940
- World Sports206












