ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਦੋ ਭਾਰਤੀ ਮਹਿਲਾਵਾਂ ਨੂੰ ਕਥਿਤ ਤੌਰ ’ਤੇ ਵੱਖ ਵੱਖ ਦੁਕਾਨਾਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ। ਮਹਿਲਾਵਾਂ ਨੇ ਦੋ ਜੂਨ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਦੋਵਾਂ ਮਹਿਲਾਵਾਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਹਿਰਾਸਤ ’ਚ ਲਿਆ ਗਿਆ। ਟਰਮੀਨਲ-3 ਦੇ ਖੇਤਰ ’ਚ ਸ਼ੱਕੀ ਚੋਰੀ ਦੇ ਮਾਮਲੇ ਦੇ ਸਬੰਧ ’ਚ ਪੁਲਿਸ ਨੂੰ ਸੂਚਿਤ ਕੀਤਾ ਗਿਆ।ਸੀਸੀਟੀਵੀ ਫੁਟੇਜ ਰਾਹੀਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਕ ਘੰਟੇ ਦੇ ਅੰਦਰ ਦੋਵਾਂ ਮਹਿਲਾਵਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਨੂੰ ਲੱਭ ਲਿਆ। ਉਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਪਰਸ, ਬੈਕਪੈਕ ਤੇ ਪਰਫਿਊਮ ਦੀ ਬੋਤਲ ਬਰਾਮਦ ਕੀਤੀ ਗਈ। ਤਿੰਨੇ ਵਸਤਾਂ ਦੀ ਕੁੱਲ ਕੀਮਤ 635 ਸਿੰਗਾਪੁਰ ਡਾਲਰ (42,288 ਰੁਪਏ) ਸੀ। ਮਹਿਲਾਵਾਂ ’ਤੇ 10 ਜੂਨ ਨੂੰ ਅਦਾਲਤ ’ਚ ਦੋਸ਼ ਲਗਾਏ ਜਾਣ ਦੀ ਸੰਭਾਵਨਾ ਹੈ। ਉਹ ਜੇ ਦੋਸ਼ੀ ਪਾਈਆਂ ਗਈਆਂ ਤਾਂ ਉਨ੍ਹਾਂ ਨੂੰ ਸੱਤ ਸਾਲ ਦੀ ਜੇਲ੍ਹ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਸਿੰਗਾਪੁਰ ਪੁਲਿਸ ਨੇ ਹਵਾਈ ਅੱਡੇ ’ਤੇ ਚੋਰੀ ਦੇ ਦੋਸ਼ ’ਚ ਦੋ ਭਾਰਤੀਆਂ ਲਿਆ ਹਿਰਾਸਤ ’ਚ…

Add Comment