Home » ਹੰਕਾਰ ਛੱਡੇ ਬਿਨਾਂ ਏਕਾ ਸੰਭਵ ਨਹੀਂ’, ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਆਗੂਆਂ ਨੂੰ ਦਿੱਤੀ ਨਸੀਹਤ…
Home Page News India India News

ਹੰਕਾਰ ਛੱਡੇ ਬਿਨਾਂ ਏਕਾ ਸੰਭਵ ਨਹੀਂ’, ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਆਗੂਆਂ ਨੂੰ ਦਿੱਤੀ ਨਸੀਹਤ…

Spread the news


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਅਕਾਲੀ ਆਗੂਆ ਦੇ ਵੱਖ-ਵੱਖ ਧੜੇ ਹਉਮੈ ’ਤੇ ਹੰਕਾਰ ਨਹੀਂ ਛੱਡਦੇ, ਉਦੋਂ ਤੱਕ ਰਾਜਨੀਤਿਕ ਏਕਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਪਰ ਗਿਣਤੀ ਦੇ ਨਾਲ-ਨਾਲ ਗੁਣਵਤਾ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1947 ਤੋਂ ਬਾਅਦ ਦਿੱਲੀ ਦੀਆਂ ਸਰਕਾਰਾਂ ਨੇ ਅਜਿਹਾ ਮਾਹੌਲ ਪੰਜਾਬ ਅੰਦਰ ਸਿਰਜਿਆ ਜਿਸ ਨਾਲ ਹਿੰਦੂ ਸਿੱਖ ਏਕਤਾ ’ਚ ਤਰੇੜ ਆਈ। ਉਨ੍ਹਾਂ ਕਿਹਾ ਕਿ ਜਿੱਥੇ ਸਿੱਖ ਸਿੱਖੀ ’ਚ ਪਰਪੱਕ ਰਹਿਣ ਉੱਥੇ ਹੀ ਹੋਰਾਂ ਨੂੰ ਵੀ ਸਿੱਖੀ ਵੱਲ ਆਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ।ਮੁੱਖ ਮੰਤਰੀ ਦੀ ਵੱਡੀ ਪਦਵੀ ’ਤੇ ਬੈਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤਨਜ਼ ਕਸਦੇ ਹੋਏ, ਬਿਆਨ ਦੇਣਾ ਮੁੱਖ ਮੰਤਰੀ ਨੂੰ ਸੋਭਦਾ ਨਹੀਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਾਡੇ ਆਪਸੀ ਵਿਚਾਰਕ ਮਤਭੇਦ ਹੋ ਸਕਦੇ ਹਨ। ਅਸੀਂ ਹਮੇਸ਼ਾਂ ਆਪਣੀਆਂ ਸੰਸਥਾਵਾਂ ਦੀ ਮਜ਼ਬੂਤੀ ਦੀ ਗੱਲ ਕਰਾਂਗੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰ ਸਿੰਘ ਗੋਗੀ, ਗਿਆਨੀ ਹਰਦੀਪ ਸਿੰਘ ਹਾਜ਼ਰ ਸਨ।