Home » 22 ਜੂਨ ਨੂੰ ਲਾਂਚ ਹੋਵੇਗੀ Tesla Robotaxi, ਬਿਨਾਂ ਡਰਾਈਵਰ ਦੇ ਚੱਲਦੇ Elon Musk ਦੀ ਇਹ ਕਾਰ…
Home Page News India World World News

22 ਜੂਨ ਨੂੰ ਲਾਂਚ ਹੋਵੇਗੀ Tesla Robotaxi, ਬਿਨਾਂ ਡਰਾਈਵਰ ਦੇ ਚੱਲਦੇ Elon Musk ਦੀ ਇਹ ਕਾਰ…

Spread the news

ਟੈਸਲਾ 22 ਜੂਨ ਨੂੰ ਵਿਸ਼ਵ ਪੱਧਰ ‘ਤੇ ਆਪਣੇ-ਆਪ ਚੱਲਣ ਵਾਲੀ ਰੋਬੋਟੈਕਸੀ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਇਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਦੇ ਆਸਟਿਨ, ਟੈਕਸਾਸ ‘ਚ ਕਰਨ ਵਾਲੀ ਹੈ। ਇਸਨੂੰ ਅਕਤੂਬਰ 2024 ‘ਚ ਪੇਸ਼ ਕੀਤਾ ਗਿਆ ਸੀ ਅਤੇ ਤਦ ਤੋਂ ਇਹ ਦੁਨੀਆ ਭਰ ਵਿਚ ਕਾਫੀ ਪ੍ਰਸਿੱਧ ਹੋ ਚੁੱਕੀ ਹੈ। ਹੁਣ ਇਹ ਲੋਕਾਂ ਨੂੰ ਸੜਕਾਂ ‘ਤੇ ਚੱਲਦੀ ਦਿਖਾਈ ਦੇਵੇਗੀ। ਆਓ ਜਾਣੀਏ ਕਿ ਟੈਸਲਾ ਰੋਬੋਟੈਕਸੀ ਕੀ ਹੈ ਤੇ ਇਹ ਕਿਵੇਂ ਕੰਮ ਕਰੇਗੀ। ਇਸ ਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ?
ਬਿਨਾਂ ਡਰਾਈਵਰ ਦੇ ਚੱਲਦੀ ਹੈ Robotaxi
ਟੈਸਲਾ ਰੋਬੋਟੈਕਸੀ ਦੇ ਲਾਂਚ ਦੀ ਜਾਣਕਾਰੀ ਐਲਨ ਮਸਕ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 2 ਜੂਨ 2025 ਤੋਂ ਟੈਸਲਾ ਆਪਣੇ ਮਾਡਲ Y SUV ਨੂੰ ਰੋਬੋਟੈਕਸੀ ਦੇ ਰੂਪ ‘ਚ ਜਨਤਾ ਲਈ ਸ਼ੁਰੂ ਕਰੇਗੀ। ਸ਼ੁਰੂਆਤ ‘ਚ ਇਸਦੀ ਸਰਵਿਸ ਸਿਰਫ ਆਸਟਿਨ ‘ਚ ਕੀਤੀ ਜਾਵੇਗੀ। ਇਸ ਲਈ 10 ਤੋਂ 20 ਗੱਡੀਆਂ ਦੀ ਵਰਤੋਂ ਕੀਤੀ ਜਾਵੇਗੀ। ਇਹ ਗੱਡੀਆਂ ਬਿਨਾਂ ਡਰਾਈਵਰ ਦੇ ਚੱਲਣਗੀਆਂ, ਪਰ ਸ਼ੁਰੂਆਤ ‘ਚ ਇਸਨੂੰ ਇਕ ਆਪਰੇਟਰ ਵੱਲੋਂ ਮੌਨਿਟਰ ਕੀਤਾ ਜਾਵੇਗਾ। ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਦੂਰ ਬੈਠਾ ਆਪਰੇਟਰ ਗੱਡੀ ਨੂੰ ਕੰਟਰੋਲ ਕਰ ਸਕੇਗਾ। ਇਸ ਦੌਰਾਨ ਮਸਕ ਨੇ ਇਹ ਵੀ ਦੱਸਿਆ ਕਿ 28 ਜੂਨ ਤੋਂ ਟੈਸਲਾ ਦੀਆਂ ਗੱਡੀਆਂ ਫੈਕਟਰੀ ਤੋਂ ਸਿੱਧਾ ਲੋਕਾਂ ਦੇ ਘਰਾਂ ਤਕ ਖ਼ੁਦ ਬਖੁਦ ਪਹੁੰਚਣਗੀਆਂ।
Tesla ਦਾ ਸੇਫ਼ਟੀ ਪਰ ਖਾਸ ਧਿਆਨ
ਕੰਪਨੀ ਲੋਕਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ, ਜੇਕਰ ਗੱਡੀ ‘ਚ ਕਿਸੇ ਵੀ ਤਰ੍ਹਾਂ ਦੀ ਖਾਮੀ ਪਾਈ ਜਾਂਦੀ ਹੈ ਤਾਂ ਇਸਦੇ ਲਾਂਚ ਦੀ ਤਰੀਕ ‘ਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਦਰਅਸਲ, ਆਟੋਨੋਮਸ ਵਾਹਨਾਂ, ਜਿਨ੍ਹਾਂ ਨੂੰ ਖੁਦ ਚੱਲਣ ਵਾਲੀਆਂ ਗੱਡੀਆਂ ਵੀ ਕਿਹਾ ਜਾਂਦਾ ਹੈ, ਵਿਚ ਸੁਰੱਖਿਆ ਤੇ ਸਖਤ ਨਿਯਮਾਂ ਕਾਰਨ ਕਈ ਲੋਕਾਂ ਨੂੰ ਸ਼ੱਕ ਵੀ ਹੁੰਦਾ ਹੈ। ਇਸ ਸਮੇਂ ਟੈਸਲਾ ਆਪਣੇ ਫੁੱਲ ਸੈਲਫ-ਡਰਾਈਵਿੰਗ (FSD) ਸਾਫਟਵੇਅਰ ਦੇ ਨਵੇਂ ਵਰਜ਼ਨ ਦੀ ਵਰਤੋਂ ਕਰ ਰਹੀ ਹੈ, ਜਿਸਨੂੰ ਹਾਲ ਹੀ ‘ਚ ਪੇਸ਼ ਕੀਤਾ ਗਿਆ ਹੈ। ਹਾਲ ਹੀ ‘ਚ ਇਕ ਵੀਡੀਓ ਆਈ ਹੈ, ਜਿਸ ਵਿਚ ਟੈਸਲਾ ਮਾਡਲ Y ਨੂੰ ਬਿਨਾਂ ਡਰਾਈਵਰ ਦੇ ਮੋੜ ਲੈਂਦੇ ਹੋਏ ਦੇਖਿਆ ਗਿਆ ਹੈ ਜਿਸ ‘ਤੇ ਰੋਬੋਟੈਕਸੀ ਲਿਖਿਆ ਸੀ।

ਰੋਬੋਟੈਕਸੀ ਕੀ ਹੈ?
ਰੋਬੋਟੈਕਸੀ ਇਕ ਐਸੀ ਗੱਡੀ ਹੈ ਜੋ ਬਿਨਾਂ ਡਰਾਈਵਰ ਦੇ ਆਪਣੇ ਆਪ ਚੱਲਦੀ ਹੈ। ਇਹ ਸੈਂਸਰ ਤੇ ਸਾਫਟਵੇਅਰ ਦੀ ਮਦਦ ਨਾਲ ਰਸਤੇ ਦੀ ਪਛਾਣ ਕਰਦੀ ਹੈ ਅਤੇ ਯਾਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਇਸ ਟੈਕਸੀ ਦੀ ਸੇਵਾ ਸਸਤੀ ਹੋ ਸਕਦੀ ਹੈ, ਕਿਉਂਕਿ ਇਸ ਵਿਚ ਡਰਾਈਵਰ ਦੀ ਲੋੜ ਨਹੀਂ ਪੈਂਦੀ।