Home » ਪੁੱਕੀਕੁਹੀ ‘ਤੇ ਮਾਈਕਲ ਹਿੱਲ ਸਟੋਰ ‘ਤੇ ਡਕੈਤੀ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ…
Home Page News • New Zealand Local News • NewZealand

ਪੁੱਕੀਕੁਹੀ ‘ਤੇ ਮਾਈਕਲ ਹਿੱਲ ਸਟੋਰ ‘ਤੇ ਡਕੈਤੀ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਸ਼ੁੱਕਰਵਾਰ ਨੂੰ ਪੁਂਕੀਕੁਹੀ’ਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਹੋਈ ਭਿਆਨਕ ਡਕੈਤੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨਾਂ ਨੂੰ ਹੁਣ ਅਦਾਲਤ ਵਿੱਚ ਪੇਸ ਕੀਤਾ ਜਾਣਾ ਹੈ।6 ਜੂਨ ਨੂੰ ਸ਼ਾਮ 5.45 ਵਜੇ ਦੇ ਕਰੀਬ ਮਾਈਕਲ ਹਿੱਲ ਸਟੋਰ ‘ਤੇ ਹੋਈ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਸੀ।ਬੀਤੀ ਰਾਤ ਪੁਲਿਸ ਨੇ ਪੱਛਮੀ ਆਕਲੈਂਡ ‘ਚ ਈਗਲ ਹੈਲੀਕਾਪਟਰ ਦੀ ਸਹਾਇਤਾ ਨਾਲ ਗੱਡੀ ਨੂੰ ਟਰੈਕ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ 15 ਤੋਂ 20 ਸਾਲ ਦੀ ਉਮਰ ਦੇ ਤਿੰਨ ਸਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।15, 17 ਅਤੇ 20 ਸਾਲ ਦੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅੱਜ ਮੈਨੂਕਾਊ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ‘ਤੇ ਭਿਆਨਕ ਡਕੈਤੀ ਅਤੇ ਗੈਰ-ਕਾਨੂੰਨੀ ਮੋਟਰ ਵਾਹਨ ਚੋਰੀ ਦੇ ਦੋਸ਼ ਲਗਾਏ ਗਏ ਹਨ।