ਪੁਲਿਸ, ਲੋਕਾਂ ਨੂੰ ਜਾਅਲੀ ਬੈਂਕ ਨੋਟਾਂ ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਦੇ ਰਹੀ ਹੈ, ਕਿਉਂਕਿ ਪੁਲਿਸ ਨੇ ਦੇਖਿਆ ਹੈ ਕਿ ਜਾਅਲੀ ਨੋਟਾਂ ਵਿੱਚ ਵਾਧਾ ਹੋਇਆ ਹੈ।
ਪੁਲਿਸ ਦੇ ਫੋਰੈਂਸਿਕ (ਵਿਗਿਆਨਕ) ਸੇਵਾਵਾਂ ਵਿਭਾਗ ਨੂੰ ਨਿਊਜ਼ੀਲੈਂਡ ਭਰ ਵਿੱਚ ਜਾਅਲੀ $50 ਅਤੇ $100 ਦੇ ਨੋਟਾਂ ਦੇ ਪ੍ਰਚਲਨ ਬਾਰੇ ਪਤਾ ਲੱਗਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਵਪਾਰਕ ਤੌਰ ‘ਤੇ ਤਿਆਰ ਕੀਤੇ ਗਏ ਹਨ। ਇਹ ਜਾਅਲੀ ਨੋਟ ਆਮ ਤੌਰ ‘ਤੇ ਅਸਲੀ ਬੈਂਕ ਨੋਟਾਂ ਨਾਲੋਂ ਕਾਫ਼ੀ ਮੋਟੇ, ਸਖ਼ਤ ਅਤੇ ਚਮਕਦਾਰ ਹੁੰਦੇ ਹਨ। ਜੇਕਰ ਕੋਈ ਵੀ ਜਾਅਲੀ ਬੈਂਕ ਨੋਟ ਮਿਲੇ ਤਾਂ ਜਿੰਨੀ ਜਲਦੀ ਹੋ ਸਕੇ ਪੁਲਿਸ ਨੂੰ ਇਸਦੀ ਰਿਪੋਰਟ ਕੀਤੀ ਜਾਵੇ.
ਜਾਣਬੁੱਝ ਕੇ ਜਾਅਲੀ ਬੈਂਕ ਨੋਟਾਂ ਨੂੰ ਅੱਗੇ ਵਰਤੋਂ ਵਿੱਚ ਲਿਆਉਣਾ ਇੱਕ ਗੰਭੀਰ ਅਪਰਾਧ ਹੈ। ਜਾਅਲੀ ਬੈਂਕ ਨੋਟ ਰੱਖਣ ‘ਤੇ ਸੱਤ ਸਾਲ ਤੱਕ ਦੀ ਕੈਦ, ਜਾਂ ਇਸ ਦੀ ਵਰਤੋਂ ਕਰਨ ਤੇ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਰਿਜ਼ਰਵ ਬੈਂਕ ਕੋਲ ਨਕਲੀ ਬੈਂਕ ਨੋਟਾਂ ਨੂੰ ਕਿਵੇਂ ਰੋਕਣਾ ਹੈ ਇਸ ਬਾਰੇ ਹੋਰ ਜਾਣਕਾਰੀ ਇਥੇ ਮੌਜੂਦ ਹੈ।













