Home » ਨਿਊਜ਼ੀਲੈਂਡ ਦੇ SH6 ‘ਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ,ਕਈ ਵਿਅਕਤੀ ਹੋਏ ਜ਼ਖਮੀ….
Home Page News • New Zealand Local News • NewZealand

ਨਿਊਜ਼ੀਲੈਂਡ ਦੇ SH6 ‘ਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ,ਕਈ ਵਿਅਕਤੀ ਹੋਏ ਜ਼ਖਮੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸਾਊਥਲੈਂਡ ਦੇ SH6 ‘ਤੇ ਐਥੋਲ ਫਾਈਵ ਰਿਵਰਜ਼ ਹਾਈਵੇਅ ‘ਤੇ ਇੱਕ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਦੀ ਖ਼ਬਰ ਹੈ।ਹਾਦਸੇ ਤੋ ਬਾਅਦਚਾਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ,ਇਹ ਹਾਦਸਾ black ice ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।ਸਟੇਟ ਹਾਈਵੇਅ 6 ‘ਤੇ ਸਵੇਰੇ 8.30 ਵਜੇ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਸੜਕ ਦੀ ਦੱਖਣ ਵੱਲ ਜਾਣ ਵਾਲੀ ਲੇਨ ਲੋਥਰ ਦੇ ਨੇੜੇ ਬੰਦ ਕੀਤਾ ਗਿਆ ਹੈ।
ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਚਾਰ ਲੋਕਾਂ ਨੂੰ ਜ਼ਖਮੀਆਂ ਹਾਲਤ ਵਿੱਚ ਇਨਵਰਕਾਰਗਿਲ ਹਸਪਤਾਲ ਲਿਜਾਇਆ ਗਿਆ।ਇੱਕ ਗੰਭੀਰ ਹਾਲਤ ਵਿੱਚ, ਦੋ ਦਰਮਿਆਨੀ ਹਾਲਤ ਵਿੱਚ, ਅਤੇ ਇੱਕ ਮਾਮੂਲੀ ਹਾਲਤ ਵਿੱਚ। ਦੱਸਿਆ ਗਿਆ ਹੈ।ਅੱਠ ਹੋਰ ਲੋਕਾਂ ਦਾ “ਮੌਜੂਦਾ ਸਥਾਨ ‘ਤੇ ਮੁਲਾਂਕਣ” ਕੀਤਾ ਗਿਆ ਕੀਤਾ ਗਿਆ।