ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਪਾਪਾਮੋਆ ‘ਚ ਇੱਕ ਕਾਰ ਦੀ ਫੇਟ ਵੱਜਣ ਕਾਰਨ ਜ਼ਖਮੀ ਹੋਏ ਪੈਦਲ ਸਵਾਰ ਨੂੰ ਹਸਪਤਾਲ ਲਿਜਾਇਆ ਗਿਆ ਹੈ।ਸਵੇਰੇ 9.25 ਵਜੇ ਦੇ ਕਰੀਬ ਪਾਮ ਬੀਚ ਬੁਲੇਵਾਰਡ ਅਤੇ ਪਾਪਾਮੋਆ ਬੀਚ ਰੋਡ ਦੇ ਚੌਰਾਹੇ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਹਾਟੋ ਹੋਨ ਸੇਂਟ ਜੌਨ ਐਂਬੂਲੈਂਸ ਇੱਕ ਮਰੀਜ਼ ਨੂੰ ਦਰਮਿਆਨੀ ਹਾਲਤ ਵਿੱਚ ਟੌਰੰਗਾ ਹਸਪਤਾਲ ਲੈ ਗਈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਾਪਾਮੋਆ ‘ਚ ਕਾਰ ਦੇ ਫੇਟ ਵੱਜਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…












