ਮੱਧ ਪ੍ਰਦੇਸ਼ ’ਚ ਸੀਹੋਰ ਜ਼ਿਲ੍ਹੇ ਦੇ ਰੇਹਟੀ ਥਾਣਾ ਖੇਤਰ ਅਧੀਨ ਸੁਰਈ ਪਿੰਡ ਨੇੜੇ ਸੋਲਵੀ ਨਦੀ ’ਚ ਐਤਵਾਰ ਨੂੰ ਨਹਾਉਣ ਗਏ ਪਤੀ-ਪਤਨੀ ਤੇ ਉਨ੍ਹਾਂ ਦਾ ਢਾਈ ਸਾਲ ਦਾ ਪੁੱਤਰ ਤੇਜ਼ ਵਹਾਅ ’ਚ ਰੁੜ੍ਹ ਗਏ। ਇਸ ਦੌਰਾਨ ਪਰਿਵਾਰ ਦਾ 10 ਸਾਲਾ ਵੱਡਾ ਪੁੱਤਰ ਵਾਲ-ਵਾਲ ਬਚ ਗਿਆ। ਜਾਣਕਾਰੀ ਮੁਤਾਬਕ, ਅਚਾਨਕ ਨਦੀ ਦਾ ਪਾਣੀ ਵੱਧ ਗਿਆ ਤੇ ਵਹਾਅ ਤੇਜ਼ ਹੋ ਗਿਆ। ਜਦੋਂ ਤੱਕ ਪਰਿਵਾਰ ਕੁਝ ਸਮਝ ਪਾਉਂਦਾ, ਪਾਣੀ ਦੀ ਤੇਜ਼ ਧਾਰ ’ਚ ਤਿੰਨੇ ਜਣੇ ਰੁੜ੍ਹ ਗਏ। ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਡੁੱਬੇ ਤਿੰਨਾਂ ਲੋਕਾਂ ਦਾ ਦੇਰ ਰਾਤ ਤੱਕ ਕੋਈ ਸੁਰਾਗ ਨਹੀਂ ਮਿਲਿਆ ਸੀ।
ਢਾਈ ਸਾਲ ਦੇ ਬੱਚਾ ਸਮੇਤ ਨਦੀ ’ਚ ਰੁੜ੍ਹ ਗਏ ਪਤੀ-ਪਤਨੀ….












