ਪੰਜਾਬ ਦੇ ਵਿੱਚ ਜੋ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਪੰਜਾਬ ਅਤੇ ਭਾਰਤ ਦੀ ਜ਼ਾਲਮ ਸਰਕਾਰ ਅਤੇ ਕੋਰਪੋਰੇਟ ਘਰਾਣਿਆ ਨਾਲ ਮਿਲਕੇ ਜਮੀਨ ਹੜਪ ਰਹੇ ਹਨ, ਉਹਨਾਂ ਕਿਸਾਨਾਂ ਦੇ ਹੱਕ ਵਿੱਚ ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੇਲਟਾ ਵਿਖੇ ਸ਼ਹੀਦੀ ਅਸਥਾਨ ਭਾਈ ਹਰਦੀਪ ਸਿੰਘ ਜੀ ਨਿੱਝਰ ਵਿਖੇ ਸੰਗਤੀ ਇਕੱਤਰਤਾ ਸੱਦੀ ਗਈ ਅਤੇ ਕਿਸਾਨਾਂ ਦਾ ਸਾਥ ਦੇਣ ਦੇ ਨਾਲ ਉਨ੍ਹਾਂ ਦੇ ਹਕ਼ ਵਿਚ ਆਵਾਜ਼ ਬੁਲੰਦ ਕੀਤੀ ਗਈ । ਇਸ ਮੌਕੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਇੱਕ ਸਿਰਫ ਰੋਜ਼ਗਾਰ ਨਹੀਂ ਇੱਕ ਜਜ਼ਬਾਤ ਹੈ ਅਤੇ ਕਿਸਾਨੀ ਬਚਾਉਣੀ ਬਹੁਤ ਜਰੂਰੀ ਹੈ ਇਹ ਸਾਡੀ ਰੀੜ੍ਹ ਦੀ ਹੱਡੀ ਹੈ। ਭਾਈ ਗੁਰਮੀਤ ਸਿੰਘ ਜੀ ਤੂਰ ਗੁਰੂ ਘਰ ਦੇ ਸਕੱਤਰ, ਨੇ ਕਿਹਾ ਕਿ ਇਹ ਸਿਰਫ ਸਾਡੀ ਫ਼ਸਲ ਦੀ ਨਹੀਂ ਇਹ ਸਾਡੀ ਨਸਲ ਦੀ ਅਤੇ ਸਾਡੀ ਹੋਂਦ ਦੀ ਲੜਾਈ ਹੈ ਅਤੇ ਸਾਨੂੰ ਰਲ ਕੇ ਇਸ ਨੂੰ ਲੜਨਾ ਪਵੇਗਾ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਜਿਸ ਨੇ ਇਸ ਧਰਤੀ ਤੇ ਮੈਲੀ ਅੱਖ ਰੱਖੀ ਏ ਜਾਂ ਜਿਸ ਨੇ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਬੰਦੇ ਦਾ ਹਰਸਿਮਰਤ ਕੌਰ ਦੀ ਅਰਦਾਸ ਵਾਂਗੂੰ ਕੱਖ ਨਹੀਂ ਰਿਹਾ, ਤੇ ਰਹਿਣਾ ਇਹਨਾਂ ਦਾ ਵੀ ਕੱਖ ਨਹੀਂ। ਉਨ੍ਹਾਂ ਚੇਤੇ ਕਰਵਾਇਆ ਕਿ ਜਿਹੜੀਆ ਜ਼ਮੀਨਾਂ ਅਸੀਂ ਮੁਗਲਾਂ ਤੋਂ ਧੱਕੇ ਨਾਲ ਆਪਣਾ ਖੂਨ ਡੋਲ੍ਹ ਕੇ ਖੋਹੀਆਂ ਸੀ ਉਹ ਜ਼ਮੀਨ ਉਹ ਲੋਕ ਲੁੱਟ ਰਹੇ ਆ ਜਿਹੜੇ ਸਾਡੇ ਆਪਣੇ ਹੋਣ ਦਾ ਦਾਅਵਾ ਕਰਦੇ ਸੀ। ਸਾਡੇ ਲਈ ਕਾਨੂੰਨ ਹੈ, ਸਾਡੇ ਲਈ ਡੈਮੋਕ੍ਰੇਸੀ ਹੈ। ਪਰ ਇਹਨਾਂ ਲਈ ਨਾਂ ਕੋਈ ਕਾਨੂੰਨ ਨਾ ਕੋਈ ਡੈਮੋਕ੍ਰੇਸੀ। ਬਾਬਾ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਿਆਂ ਰਹਿਣਾ ਪਵੇਗਾ ਅਤੇ ਇਸ ਨਾਲ ਹੀ ਸਾਡੀ ਹੋਂਦ ਅਤੇ ਸਾਡੀ ਆਉਣ ਵਾਲੀ ਨਸਲ ਸੁਰੱਖਿਅਤ ਰਹਿ ਸਕਦੇ ਹਨ । ਇਸ ਪ੍ਰਦਰਸ਼ਨ ਵਿਚ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ ਜਿਨ੍ਹਾਂ ਦਾ ਹੋਂਸਲਾ ਵਧਾਉਣ ਲਈ ਭਾਈ ਗੁਰਮੀਤ ਸਿੰਘ ਤੂਰ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਜੈੱਗ ਸਿੰਘ, ਭਾਈ ਅਜੈਪਾਲ ਸਿੰਘ, ਡਾ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਬਾਬਾ ਰਣਜੀਤ ਸਿੰਘ ਜੀ ਖ਼ਾਲਸਾ ਮੌਜੂਦ ਸਨ ।
ਕਿਸਾਨਾਂ ਦੇ ਹੱਕ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਕੈਨੇਡਾ ਵਿੱਚ ਭਾਰੀ ਇਕੱਠ…
9 months ago
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,650
- India5,067
- India Entertainment129
- India News3,252
- India Sports227
- KHABAR TE NAZAR3
- LIFE66
- Movies48
- Music84
- New Zealand Local News2,920
- NewZealand3,239
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,321
- World News1,939
- World Sports206












