Home » ਆਕਲੈਂਡ ‘ਚ ਇੱਕ ਬੱਸ ਵਿੱਚ ਪਾਇਆ ਗਿਆ ਇੱਕ ਵਿਅਕਤੀ ਮ੍ਰਿਤਕ…
Home Page News New Zealand Local News NewZealand

ਆਕਲੈਂਡ ‘ਚ ਇੱਕ ਬੱਸ ਵਿੱਚ ਪਾਇਆ ਗਿਆ ਇੱਕ ਵਿਅਕਤੀ ਮ੍ਰਿਤਕ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਸੈਂਟਰਲ ਆਕਲੈਂਡ ਡਿਪੂ ‘ਤੇ ਇੱਕ ਬੱਸ ਦੇ ਅੰਦਰ ਇੱਕ ਵਿਅਕਤੀ ਦੇ ਮ੍ਰਿਤਕ ਪਾਏ ਜਾਣ ਦੀ ਖਬਰ ਸਾਹਮਣੇ ਆਈ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਲਾਸ਼ ਅੱਜ ਸਵੇਰੇ 5.35 ਵਜੇ ਹੈਲਸੀ ਸਟ੍ਰੀਟ ਡਿਪੂ ‘ਤੇ ਮਿਲੀ। ਬੁਲਾਰੇ ਨੇ ਕਿਹਾ ਕਿ ਉਹ ਵਿਅਕਤੀ ਦੀ ਪਛਾਣ ਕਰਨ ਲਈ ਪੁੱਛਗਿੱਛ ਕਰ ਰਹੇ ਹਨ।ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਇਸਨੂੰ ਜਾਂਚ ਲਈ ਕੋਰੋਨਰ ਕੋਲ ਭੇਜਿਆ ਜਾਵੇਗਾ।