Home » ਕੈਨੇਡਾ ‘ਚ ਦੋ ਭਾਰਤੀ ਨੌਜਵਾਨਾਂ ਨੂੰ ਹੋਈ ਸਜ਼ਾ,ਗੱਡੀ ਨਾਲ ਇੱਕ ਵਿਅਕਤੀ ਨੂੰ ਮਾਰੀ ਸੀ ਟੱਕਰ….
Home Page News India World World News

ਕੈਨੇਡਾ ‘ਚ ਦੋ ਭਾਰਤੀ ਨੌਜਵਾਨਾਂ ਨੂੰ ਹੋਈ ਸਜ਼ਾ,ਗੱਡੀ ਨਾਲ ਇੱਕ ਵਿਅਕਤੀ ਨੂੰ ਮਾਰੀ ਸੀ ਟੱਕਰ….

Spread the news


ਕੈਨੇਡਾ ‘ਚ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨਾਮ ਦੇ ਦੋ ਨੌਜਵਾਨਾ ਨੂੰ ਤਿੰਨ ਸਾਲ ਕੈਦ ਅਤੇ ਤਿੰਨ ਸਾਲ ਲਈ ਗੱਡੀ ਚਲਾਉਣ ‘ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਉੱਤੇ ਇਲਜ਼ਾਮ ਸੀ ਕਿ 2024 ਵਿੱਚ ਉਹ ਸਰੀ ‘ਚ ਇੱਕ ਵਿਅਕਤੀ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਸਵਾ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਅਤੇ ਫਿਰ ਉਸ ਦੀ ਲਾਸ਼ ਸੜਕ ‘ਤੇ ਸੁੱਟ ਦਿੱਤੀ।ਦੋਵੇਂ ਨੌਜਵਾਨ, ਜੋ ਹੁਣ 22 ਸਾਲ ਦੇ ਹਨ, ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਸਨ।ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ।ਉਨ੍ਹਾਂ ਨੇ ਖਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਨਾ ਮਦਦ ਕਰਨ, ਅਤੇ ਮ੍ਰਿਤਕ ਦੀ ਲਾਸ਼ ਨਾਲ ਛੇੜਛਾੜ ਕਰਨ ਦੇ ਦੋਸ਼ ਕਬੂਲੇ ਹਨ।