Home » ਕੈਨੇਡਾ ‘ਚ ਦਰਿਆ ਵਿੱਚ ਡੁੱਬੇ ਭਾਰਤੀ ਮੂਲ ਦੇ ਵਿਦਿਆਰਥੀ ਦੀ ਲਾਸ਼ 9 ਦਿਨਾਂ ਬਾਅਦ ਹੋਈ ਬਰਾਮਦ…
Home Page News India World World News

ਕੈਨੇਡਾ ‘ਚ ਦਰਿਆ ਵਿੱਚ ਡੁੱਬੇ ਭਾਰਤੀ ਮੂਲ ਦੇ ਵਿਦਿਆਰਥੀ ਦੀ ਲਾਸ਼ 9 ਦਿਨਾਂ ਬਾਅਦ ਹੋਈ ਬਰਾਮਦ…

Spread the news

ਕੈਮਲੂਪਸ, ਕਨੇਡਾ: ਥੌਮਸਨ ਰਿਵਰ ਯੂਨੀਵਰਸਿਟੀ (TRU) ਦੇ ਭਾਰਤੀ ਵਿਦਿਆਰਥੀ ਜਤਿਨ ਗਰਗ ਦੀ ਕੈਮਲੂਪਸ ਸ਼ਹਿਰ ਵਿਚ 6 ਜੁਲਾਈ 2025 ਨੂੰ ਥੌਮਸਨ ਦਰਿਆ ਵਿੱਚ ਡੁੱਬ ਜਾਣ ਨਾਲ ਮੌਤ ਹੋ ਗਈ ਸੀ ਦੀ ਲਾਸ਼ 9 ਦਿਨਾਂ ਬਾਅਦ ਲੱਭ ਲਈ ਗਈ ਹੈ। ਜਤਿਨ ਪੰਜਾਬ ਦੇ ਮਾਨਸਾ ਸ਼ਹਿਰ ਦਾ ਵਾਸੀ ਸੀ ਅਤੇ ਪਿਛਲੇ ਸਾਲ ਅਗਸਤ 2024 ਵਿੱਚ ਕੈਨੇਡਾ ਪੜ੍ਹਾਈ ਲਈ ਆਇਆ ਸੀ। ਉਹ TRU ਵਿੱਚ ਸਪਲਾਈ ਚੇਨ ਮੈਨੇਜਮੈਂਟ ਦੀ ਪੜਾਈ ਕਰ ਰਿਹਾ ਸੀ।

ਹਾਦਸਾ ਕਿਵੇਂ ਵਾਪਰਿਆ:
ਜਤਿਨ ਆਪਣੇ ਦੋਸਤਾਂ ਨਾਲ ਓਵਰਲੈਂਡਰ ਬੀਚ ‘ਤੇ ਵਾਲੀਬਾਲ ਖੇਡ ਰਿਹਾ ਸੀ , ਵਾਲੀਵਾਲ ਦਰਿਆ ਵਿੱਚ ਡਿੱਗ ਪਈ ਤੇ ਉਹ ਵਾਲੀਵਾਲ ਲੈਣ ਲਈ ਦਰਿਆ ਵਿੱਚ ਚਲਾ ਗਿਆ। ਦਰਿਆ ਵਿੱਚ ਉਹ ਆਪਣਾ ਸੰਤੁਲਨ ਬਣਾਈ ਰੱਖਣ ਵਿੱਚ ਕਾਮਯਾਬ ਨਹੀਂ ਰਿਹਾ ਤੇ ਪਾਣੀ ਦੀ ਤੇਜ਼ ਧਾਰ ਨੇ ਉਸਨੂੰ ਨਾਲ ਹੀ ਵਹਾ ਲਿਆ। ਦੋ ਹੋਰ ਦੋਸਤ ਵੀ ਦਰਿਆ ਵਿੱਚ ਉਸਨੂੰ ਬਚਾਉਣ ਲਈ ਗਏ ਪਰ ਉਹ ਜਤਿਨ ਨੂੰ ਬਚਾ ਨਹੀਂ ਸਕੇ। ਕੈਮਲੂਪਸ RCMP, ਫਾਇਰ ਰੈਸਕਿਊ, ਅਤੇ ਸਰਚ ਐਂਡ ਰੈਸਕਿਊ ਵੱਲੋਂ ਲਗਾਤਾਰ 9 ਦਿਨਾਂ ਤੱਕ ਖੋਜ ਕੀਤੀ ਗਈ। ਅਖੀਰਕਾਰ 15 ਜੁਲਾਈ ਨੂੰ ਮਕਆਥਰ ਆਈਲੈਂਡ ਨੇੜੇ ਇੱਕ ਕਾਇਕਿੰਗ ਕਰ ਰਹੇ ਵੱਲੰਟੀਅਰ ਨੇ ਉਸਦੀ ਲਾਸ਼ ਲੱਭਣ ਵਿੱਚ ਕਾਮਯਾਬੀ ਮਿਲ ਸਕੀ ਹੈ।