ਨਿਊਜਰਸੀ ਦੇ ਅਮਰੀਕੀ ਅਟਾਰਨੀ ਕਰਟ ਅਲਮੇ ਨੇ ਐਲਾਨ ਕੀਤਾ ਕਿ ਨਿਊ ਜਰਸੀ ਦੇ ਇੱਕ ਵਿਅਕਤੀ ਵਲੋ ਬੋਜ਼ੇਮੈਨ ਤੋਂ ਡੱਲਾਸ, ਟੈਕਸਾਸ ਜਾ ਰਹੀ ਉਡਾਣ ਦੌਰਾਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਇਹ ਘਟਨਾ 26 ਜਨਵਰੀ 2025 ਨੂੰ ਵਾਪਰੀ ਸੀ। ਜਿਸ ਚ’ ਭਾਰਤੀ ਮੂਲ ਦੇ 37 ਸਾਲਾ ਭਾਵੇਸ਼ ਕੁਮਾਰ ਸ਼ੁਕਲਾ ਨੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਜਹਾਜ਼ ਅਧਿਕਾਰ ਖੇਤਰ ਦੇ ਅੰਦਰ ਦੁਰਵਿਵਹਾਰ ਵਾਲੇ ਜਿਨਸੀ ਦੋਸ਼ ਨੂੰ ਅਦਾਲਤ ਚ’ ਸਵੀਕਾਰ ਕਰ ਲਿਆ। ਸ਼ੁਕਲਾ ਨੂੰ ਦੋ ਸਾਲ ਤੱਕ ਦੀ ਕੈਦ, 250,000 ਡਾਲਰ ਤੱਕ ਦਾ ਜੁਰਮਾਨਾ, ਅਤੇ ਘੱਟੋ-ਘੱਟ ਪੰਜ ਸਾਲ ਨਿਗਰਾਨੀ ਅਧੀਨ ਰਿਹਾਈ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਮੈਜਿਸਟ੍ਰੇਟ ਜੱਜ ਕੈਥਲੀਨ ਐਲ. ਡੀਸੋਟੋ ਨੇ ਕਾਰਵਾਈ ਦੀ ਪ੍ਰਧਾਨਗੀ ਕੀਤੀ, ਜਦੋਂ ਕਿ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਨਾ ਐਲ. ਕ੍ਰਿਸਟਨਸਨ ਅਮਰੀਕੀ ਸਜ਼ਾ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਕਾਨੂੰਨੀ ਕਾਰਕਾਂ ਦੀ ਸਮੀਖਿਆ ਕਰਨ ਤੋਂ ਬਾਅਦ ਅੰਤਿਮ ਸਜ਼ਾ ਦਾ ਫੈਸਲਾ ਕਰਨਗੇ। ਉਸ ਨੂੰ ਸਜ਼ਾ 19 ਨਵੰਬਰ, 2025 ਨੂੰ ਸੁਣਾਈ ਜਾਣੀ ਹੈ। ਸ਼ੁਕਲਾ ਨੂੰ ਅਗਲੀ ਕਾਰਵਾਈ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ। ਦੋਸ਼ੀ ਸ਼ੁਕਲਾ ਅਮਰੀਕਨ ਏਅਰਲਾਈਨਜ਼ ਦੀ ਉਡਾਣ ਵਿੱਚ ਜੇਨ ਡੋ ਨਾਮੀਂ ਇਕ ਅੋਰਤ ਅਤੇ ਉਸਦੀ ਧੀ ਉਸ ਦੇ ਨਾਲ ਵਾਲੀ ਸੀਟ ਤੇ ਬੈਠੀਆ ਸੀ। ਜੇਨ ਡੋ, ਠੰਡ ਮਹਿਸੂਸ ਕਰ ਰਹੀ ਸੀ, ਉਸਦੀ ਗੋਦ ਵਿੱਚ ਇੱਕ ਕੋਟ ਸੀ। ਸ਼ੁਕਲਾ ਨੇ ਆਪਣਾ ਕੋਟ ਉਸਦੀ ਗੋਦ ਵਿੱਚ ਰੱਖਿਆ ਅਤੇ ਸ਼ੁਰੂ ਵਿੱਚ ਸੌਣ ਦਾ ਦਿਖਾਵਾ ਕੀਤਾ ਅਤੇ ਫਿਰ ਆਪਣੇ ਸੱਜੇ ਹੱਥ ਨਾਲ ਜੇਨ ਡੋ ਦੀ ਖੱਬੀ ਲੱਤ ਨੂੰ ਉਸਦੀ ਜੇਬ ਦੇ ਨੇੜੇ ਉਸਦੇ ਕਮਰ ‘ਤੇ ਰਗੜਿਆ। ਜੇਨ ਡੋ ਨੂੰ ਸ਼ੁਰੂ ਵਿੱਚ ਸ਼ੱਕ ਹੋਇਆ ਕਿ ਸ਼ੁਕਲਾ ਉਸ ਦੀ ਜੇਬ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਾਰਨ ਉਸਨੂੰ ਅਤੇ ਉਸਦੀ ਧੀ ਨੂੰ ਸਥਿਤੀ ਨੂੰ ਸ਼ਾਂਤ ਕਰਨ ਲਈ ਟਾਇਲਟ ਲਈ ਰਵਾਨਾ ਹੋਣਾ ਪਿਆ। ਅਤੇ ਉਸ ਵੱਲੋ ਸਟਾਫ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਅਮਰੀਕਾ ‘ਚ ਭਾਰਤੀ ਵਿਅਕਤੀ ਹਵਾਈ ਉਡਾਣ ਦੌਰਾਨ ਜਿਨਸੀ ਸ਼ੋਸ਼ਣ ਹਮਲੇ ਦਾ ਪਾਇਆ ਗਿਆ ਦੋਸ਼ੀ…
July 21, 2025
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












