Home » ਨਿਊ ਪਲਾਈਮਾਊਥ ‘ਚ ਘਰ ਨੂੰ ਅੱ/ਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌ,ਤ….
Home Page News • New Zealand Local News • NewZealand

ਨਿਊ ਪਲਾਈਮਾਊਥ ‘ਚ ਘਰ ਨੂੰ ਅੱ/ਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌ,ਤ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊ ਪਲਾਈਮਾਊਥ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਬੁੱਧਵਾਰ ਰਾਤ 11 ਵਜੇ ਦੇ ਕਰੀਬ ਓਰੰਗਾ ਸਟਰੀਟ ‘ਤੇ ਸਥਿਤ ਇੱਕ ਮੰਜ਼ਿਲਾ ਘਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਫਾਇਰ ਅਤੇ ਐਮਰਜੈਂਸੀ ਸ਼ਿਫਟ ਮੈਨੇਜਰ ਬੇਲਿੰਡਾ ਬੀਟਸ ਨੇ ਕਿਹਾ ਕਿ ਅੱਗ ਇੱਕ ਬੈੱਡਰੂਮ ਤੋਂ ਸ਼ੁਰੂ ਹੋਈ ਜੋ ਕਿ ਪੂਰੇ ਘਰ ‘ਚ ਫੈਲ ਗਈ।ਇਸ ਘਟਨਾ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਉੱਥੇ ਇੱਕ ਹੋਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।