Home » ਕ੍ਰਾਈਸਟਚਰਚ ਵਿੱਚ ਹਿੱਟ ਐਂਡ ਰੰਨ ਮਾਮਲੇ ਸਬੰਧੀ ਪੁਲਿਸ ਕਰ ਰਹੀ ਹੈ ਇੱਕ ਸਰਦਾਰ ਵਿਅਕਤੀ ਦੀ ਭਾਲ…
Home Page News New Zealand Local News NewZealand

ਕ੍ਰਾਈਸਟਚਰਚ ਵਿੱਚ ਹਿੱਟ ਐਂਡ ਰੰਨ ਮਾਮਲੇ ਸਬੰਧੀ ਪੁਲਿਸ ਕਰ ਰਹੀ ਹੈ ਇੱਕ ਸਰਦਾਰ ਵਿਅਕਤੀ ਦੀ ਭਾਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਇਸ ਹਫ਼ਤੇ ਦੇ ਸ਼ੁਰੂ ਵਿੱਚ ਕ੍ਰਾਈਸਟਚਰਚ ਵਿੱਚ ਹਿੱਟ ਐਂਡ ਰੰਨ ਮਾਮਲੇ ਜਿਸ ਵਿੱਚ ਇੱਕ ਕਾਰ ਚਾਲਕ ਵੱਲੋਂ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਸੀ ਦੇ ਸਬੰਧੀ ਵਾਹਨ ਚਾਲਕ ਦੀ ਭਾਲ ਲਈ ਪੁਲਿਸ ਜਨਤਾ ਨੂੰ ਜਾਣਕਾਰੀ ਲਈ ਅਪੀਲ ਕਰ ਰਹੀ ਹੈ।23 ਜੁਲਾਈ ਨੂੰ ਸਵੇਰੇ 9 ਵਜੇ ਬਰਨਸਾਈਡ ਵਿੱਚ ਗ੍ਰਾਹਮਸ ਰੋਡ ਅਤੇ ਵੈਸਟਬਰਨ ਟੈਰੇਸ ਦੇ ਚੌਰਾਹੇ ‘ਤੇ ਇੱਕ ਕਾਰ ਅਤੇ ਇੱਕ ਸਾਈਕਲ ਸਵਾਰ ਵਿਚਕਾਰ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਸਾਈਕਲ ਸਵਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਜਦੋਂ ਕਿ ਡਰਾਈਵਰ ਸ਼ੁਰੂ ਵਿੱਚ ਘਟਨਾ ਸਥਾਨ ‘ਤੇ ਰੁਕਿਆ ਸੀ, ਉਹ ਥੋੜ੍ਹੀ ਦੇਰ ਬਾਅਦ ਮੌਕੇ ਤੋ ਚਲਾ ਗਿਆ।ਪੁਲਿਸ ਨੇ ਕਿਹਾ ਉਹ ਇੱਕ ਚਿੱਟੇ ਰੰਗ ਦੀ SUV ਚਲਾ ਰਿਹਾ ਸੀ, ਜੋ ਕਿ ਸੁਬਾਰੂ ਵਰਗੀ ਸੀ।ਵਿਅਕਤੀ ਦਿੱਖ ਵਿੱਚ ਭਾਰਤੀ ਦੱਸਿਆ ਗਿਆ ਹੈ, 40-50 ਸਾਲ ਦੇ ਵਿਚਕਾਰ ਦੀ ਉਮਰ ਦਾ ਸੀ।ਪੁਲਿਸ ਨੇ ਕਿਹਾ ਕਿ ਉਸਨੇ ਨੀਲੀ ਪੱਗ ਅਤੇ ਸਲੇਟੀ ਰੰਗ ਦੀ ਹੂਡੀ ਪਾਈ ਹੋਈ ਸੀ।ਜਿਸ ਕਿਸੇ ਕੋਲ ਵੀ ਜਾਣਕਾਰੀ ਹੈ ਜੋ ਪੁਲਿਸ ਨੂੰ ਵਿਅਕਤੀ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੀ ਹੈ, ਨੂੰ ਤਾ ਪੁਲਿਸ ਨਾਲ 105 ‘ਤੇ ਕਾਲ ਕਰ ਸੰਪਰਕ ਕੀਤਾ ਜਾ ਸਕਦਾ ਹੈ।