ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਵਾਈਕਾਟੋ ਦੇ Ngāruawāhia ਇਲਾਕੇ ‘ਚ ਇੱਕ ਸਰਵਿਸ ਸਟੇਸ਼ਨ ‘ਤੇ ਹੋਈ ਭਿਆਨਕ ਡਕੈਤੀ ਦੀ ਪੁਲਿਸ ਵੱਲੋਂ ਜਾਂਚ ਅਤੇ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ।ਰਾਤ 1 ਵਜੇ ਦੇ ਕਰੀਬ ਗ੍ਰੇਟ ਸਾਊਥ ਰੋਡ ‘ਤੇ ਇੱਕ ਸਰਵਿਸ ਸਟੇਸ਼ਨ ਵਿੱਚ ਚੋਰਾਂ ਦੇ ਇੱਕ ਗਰੁੱਪ ਵੱਲੋਂ ਧਾਵਾ ਬੋਲਿਆ ਗਿਆ ਅਤੇ ਸਟੋਰ ਵਿੱਚੋਂ ਵੱਡੀ ਮਾਤਰਾ ਵਿੱਚ ਸਮਾਨ ਚੋਰੀ ਕਰ ਨਿਸਾਨ ਨਵਾਰਾ ਯੂਟ ਵਿੱਚ ਮੌਕੇ ਤੋ ਭੱਜ ਗਏ।ਦੱਸਿਆ ਜਾ ਰਿਹਾ ਹੈ ਕਿ ਜਿਸ ਵਾਹਨ ਵਿੱਚ ਅਪਰਾਧੀ ਭੱਜੇ ਹਨ ਉਹ 23 ਅਤੇ 24 ਜੁਲਾਈ ਦੀ ਰਾਤ ਨੂੰ ਹੈਮਿਲਟਨ ਤੋਂ ਚੋਰੀ ਹੋਣ ਕੀਤਾ ਗਿਆ ਸੀ।ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀਪੁਲਿਸ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਵਾਹਨ ਬਾਰੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
ਵਾਈਕਾਟੋ ‘ਚ ਚੋਰਾਂ ਨੇ ਲੁੱਟਿਆ ਇੱਕ ਸਰਵਿਸ ਸਟੇਸ਼ਨ,ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ…












