ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਦੁਪਹਿਰ ਨੂੰ 20 ਮਿੰਟਾਂ ਦੇ ਅੰਦਰ ਦੋ ਵੱਖ-ਵੱਖ ਹਵਾਬਾਜ਼ੀ ਘਟਨਾਵਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਕ੍ਰਾਈਸਟਚਰਚ ਹਵਾਈ ਅੱਡੇ ‘ਤੇ ਬੁਲਾਇਆ ਗਿਆ।ਪਹਿਲੀ ਘਟਨਾ ਦੁਪਹਿਰ 1.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ, ਜਦੋਂ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਟਾਰਮੈਕ ‘ਤੇ ਇੱਕ ਸਟੇਸ਼ਨਰੀ ਜਹਾਜ਼ ਤੋਂ ਧੂੰਏਂ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ।ਇਲਮ, ਰੈੱਡਵੁੱਡ, ਵਿਗ੍ਰਾਮ, ਕ੍ਰਾਈਸਟਚਰਚ ਸਿਟੀ ਅਤੇ ਸਪਰੇਡਨ ਸਟੇਸ਼ਨਾਂ ਦੇ ਅਮਲੇ ਮੌਕੇ ‘ਤੇ ਪਹੁੰਚੇ।ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਐਂਡ ਐਮਰਜੈਂਸੀ ਬੁਲਾਰੇ ਨੇ ਕਿਹਾ ਕਿ ਧੂੰਆਂ ਸੰਭਾਵਤ ਤੌਰ ‘ਤੇ ਜਹਾਜ਼ ਦੇ ਇੰਜਣ ਜਾਂ ਹਾਈਡ੍ਰੌਲਿਕ ਸਿਸਟਮ ਵਿੱਚ ਸਮੱਸਿਆ ਕਾਰਨ ਹੋਇਆ ਸੀ।ਸਿਰਫ਼ 20 ਮਿੰਟ ਬਾਅਦ, ਦੁਪਹਿਰ 1.50 ਵਜੇ ਇੱਕ ਛੋਟੇ ਜਹਾਜ਼ ਦੀ ਲੈਂਡਿੰਗ ਸਮੇਂ ਆਈ ਖਰਾਬੀ ਕਾਰਨ ਐਮਰਜੈਂਸੀ ਅਮਲੇ ਨੂੰ ਦੁਬਾਰਾ ਭੇਜਿਆ ਗਿਆ ਜਿਨਾਂ ਵੱਲੋਂ ਦੋ ਲੋਕਾਂ ਨੂੰ ਜਹਾਜ਼ ਵਿੱਚੋਂ ਸੁਰੱਖਿਅਤ ਕੱਢਿਆ ਗਿਆ।
ਕ੍ਰਾਈਸਟਚਰਚ ਏਅਰਪੋਰਟ ‘ਤੇ 20 ਮਿੰਟ ਦੇ ਫਰਕ ਨਾਲ ਦੋ ਵਾਰੀ ਸੱਦਿਆ ਗਿਆ ਐਮਰਜੈਂਸੀ ਸੇਵਾਵਾਂ ਨੂੰ….
6 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment148
- Entertainment166
- Fashion22
- Food & Drinks77
- Health348
- Home Page News8,302
- India4,895
- India Entertainment128
- India News3,186
- India Sports227
- KHABAR TE NAZAR3
- LIFE66
- Movies47
- Music84
- New Zealand Local News2,756
- NewZealand3,064
- Punjabi Articules7
- Religion1,064
- Sports214
- Sports212
- Technology32
- Travel55
- Uncategorized50
- World2,225
- World News1,878
- World Sports205












