Home » ਵੈਲਿੰਗਟਨ ਨਜ਼ਦੀਕ ਇੱਕ ਬੱਸ ਨੂੰ ਲੱਗੀ ਅੱਗ,ਕਿਸੇ ਵੱਡੀ ਘਟਨਾ ਤੋਂ ਰਿਹਾ ਬਚਾਅ…..
Home Page News New Zealand Local News NewZealand

ਵੈਲਿੰਗਟਨ ਨਜ਼ਦੀਕ ਇੱਕ ਬੱਸ ਨੂੰ ਲੱਗੀ ਅੱਗ,ਕਿਸੇ ਵੱਡੀ ਘਟਨਾ ਤੋਂ ਰਿਹਾ ਬਚਾਅ…..

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਦੁਪਹਿਰ ਸਟੇਟ ਹਾਈਵੇਅ 1 ‘ਤੇ ਵੈਲਿੰਗਟਨ ‘ਚ ਮੈਟਲਿੰਕ ਬੱਸ ਵਿੱਚ ਅੱਗ ਲੱਗ ਜਾਣ ਦਾ ਸਮਾਚਾਰ ਹੈ।ਘਟਨਾ ਤੋ ਬਾਅਦ ਤਾਵਾ ਅਤੇ ਪੋਰੀਰੂਆ ਦੇ ਵਿਚਕਾਰ ਲਿੰਡੇਨ ਵਿੱਚ ਮੋਟਰਵੇਅ ‘ਤੇ ਚਾਰ ਫਾਇਰ ਟਰੱਕ ਅਤੇ ਇੱਕ ਪਾਣੀ ਦਾ ਟੈਂਕਰ ਘਟਨਾ ਸਥਾਨ ‘ਤੇ ਪਹੁੰਚੇ।ਇੱਕ ਫਾਇਰ ਅਤੇ ਐਮਰਜੈਂਸੀ ਬੁਲਾਰੇ ਨੇ ਹੇਰਾਲਡ ਨੂੰ ਦੱਸਿਆ ਕਿ ਅੱਗ ਨੂੰ ਬੁਝਾਂ ਦਿੱਤਾ ਗਿਆ ਹੈ।ਮੈਟਲਿੰਕ ਨੇ ਪੁਸ਼ਟੀ ਕੀਤੀ ਕਿ ਬੱਸ ਵਿੱਚ ਕੋਈ ਯਾਤਰੀ ਨਹੀਂ ਸੀ ਅਤੇ ਬੱਸ ਵਿੱਚ ਸਵਾਰ ਸਟਾਫ ਸੁਰੱਖਿਅਤ ਹੈ।