ਆਕਲੈਂਡ(ਬਲਜਿੰਦਰ ਰੰਧਾਵਾ) ਹੈਮਿਲਟਨ ‘ਚ ਬੀਤੀ ਰਾਤ ਇੱਕ ਵਪਾਰਕ ਇਮਾਰਤ ਵਿੱਚ ਅੱਗ ਲੱਗ ਜਾਣ ਦੀ ਖ਼ਬਰ ਹੈ।
ਨੌਰਦਰਨ ਫਾਇਰ ਕਮਿਊਨੀਕੇਸ਼ਨਜ਼ ਸ਼ਿਫਟ ਮੈਨੇਜਰ ਮਾਈਕਲ ਐਂਡਰਸਨ ਨੇ ਕਿਹਾ ਕਿ ਉਨ੍ਹਾਂ ਨੂੰ ਹਿਲਕ੍ਰੈਸਟ ਵਿੱਚ ਮਾਸਟਰਜ਼ ਐਵੇਨਿਊ ‘ਤੇ ਦੁਕਾਨਾਂ ਦੇ ਇੱਕ ਬਲਾਕ ਵਿੱਚ ਲੱਗੀ ਅੱਗ ਦੀ ਸੂਚਨਾ ਰਾਤ 3 ਵਜੇ ਦੇ ਕਰੀਬ ਮਿਲੀ ਸੀ ਜਿਸ ਤੋਂ ਬਾਅਦ ਛੇ ਵੱਖ-ਵੱਖ ਸਟੇਸ਼ਨਾਂ ਤੋਂ ਬਾਰਾਂ ਫਾਇਰ ਟਰੱਕ ਮੌਕੇ ‘ਤੇ ਪਹੁੰਚੇ ਜਿਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ।ਅੱਗ ਕਿਵੇਂ ਲੱਗੀ ਅਤੇ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਫਾਇਰ ਐਂਡ ਐਮਰਜੈਂਸੀ ਦੀ ਟੀਮ ਜਾਂਚ ਕਰ ਰਹੀ ਹੈ।ਇਸ ਘਟਨਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਹਮਿਲਟਨ ‘ਚ ਇੱਕ ਦੁਕਾਨਾਂ ਦੇ ਬਲਾਕ ਨੂੰ ਲੱਗੀ ਭਿਆਨਕ ਅੱਗ….












