Home » ਟੌਰੰਗਾ ਨਜ਼ਦੀਕ ਇੱਕ ਦੁਕਾਨ ਨਾਲ ਜਾ ਟਕਰਾਈ ਕਾਰ…
Home Page News New Zealand Local News NewZealand

ਟੌਰੰਗਾ ਨਜ਼ਦੀਕ ਇੱਕ ਦੁਕਾਨ ਨਾਲ ਜਾ ਟਕਰਾਈ ਕਾਰ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਟੌਰੰਗਾ ਨਜ਼ਦੀਕ ਇੱਕ ਕਾਰ ਦੇ ਦੁਕਾਨਾਂ ਨਾਲ ਟਕਰਾ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਮਿੰਡਨ ਰੋਡ ‘ਤੇ ਹਾਦਸੇ ਵਾਲੀ ਥਾਂ ‘ਤੇ ਮੌਜੂਦ ਹਨ।ਹਾਦਸੇ ਵਿੱਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖ਼ਬਰ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਸਟੇਟ ਹਾਈਵੇਅ 2 ਦੇ ਨੇੜੇ ਮਿੰਡਨ ਵਿਖੇ ਸਵੇਰੇ 10.40 ਵਜੇ ਦੇ ਕਰੀਬ ਦੋ ਟਰੱਕ ਹਾਦਸੇ ਵਾਲੀ ਥਾਂ ‘ਤੇ ਭੇਜੇ ਗਏ ਸਨ।