ਆਕਲੈਂਡ(ਬਲਜਿੰਦਰ ਰੰਧਾਵਾ)ਪੰਜਾਬੀ ਫ਼ਿਲਮ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਉਹ 65 ਵਰ੍ਹਿਆਂ ਦੇ ਸਨ
ਅਤੇ ਕੁੱਝ ਦਿਨਾਂ ਤੋਂ ਫੋਰਟਿਸ ਹਸਪਤਾਲ ਮੁਹਾਲੀ ਦਾਖਲ ਸਨ ਜਿਥੇ ਉਹਨਾਂ ਅੱਜ ਸਵੇਰੇ 4 ਵਜੇ ਆਖ਼ਰੀ ਸਾਹ ਲਏ।
ਉਹਨਾਂ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 12.00 ਵਜੇ ਸ਼ਮਸ਼ਾਨ ਘਾਟ ਬਲੋਂਗੀ ਮੁਹਾਲੀ ਵਿਚ ਹੋਵੇਗਾ।ਉਹਨਾਂ ਦੇ ਸਦੀਵੀਂ ਵਿਛੋੜੇ ਦੀ ਖ਼ਬਰ ਨਾਲ ਪੰਜਾਬੀ ਫਿਲਮ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਸਿੱਧ ਪੰਜਾਬੀ ਫ਼ਿਲਮੀ ਅਦਾਕਾਰ ਜਸਵਿੰਦਰ ਭੱਲਾ ਨਹੀਂ ਰਹੇ, ਅੰਤਿਮ ਸਸਕਾਰ 23 ਅਗਸਤ ਨੂੰ….












