ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਕਾਰਜਕਾਰੀ ਮੈਂਬਰ ਅਤੇ ਸ਼ਾਇਰ ਕੁਲਵੰਤ ਸਿੰਘ ਕੰਤ ਨੂੰ ਉਸ ਸਮੇਂ ਸਦਮਾ ਪਹੁੰਚਿਆ, ਜਦ ਉਨ੍ਹਾਂ ਦੇ ਵੱਡੇ ਭਰਾ ਅਤੇ ਹਾਸਰਸ ਕਵੀ ਦੇ ਤੌਰ ‘ਤੇ ਆਪਣੀ ਪਛਾਣ ਬਣਾਉਣ ਵਾਲੇ ਕਵੀ ਚਰਨਜੀਤ ਸਿੰਘ ਅਜਨਾਲਾ ਦਾ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਉਹ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਵੀ ਲੰਬਾ ਸਮਾਂ ਮੀਤ ਪ੍ਰਧਾਨ ਰਹੇ, ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਘਰ ਵਿੱਚ ਹੀ ਆਰਾਮ ਕਰਦੇ ਸਨ। ਉਨ੍ਹਾਂ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 31 ਅਗਸਤ ਨੂੰ ਨੇੜੇ ਚੌਕ ਮੀਰਾਂਕੋਟ, ਖੈਰਾਬਾਦ ਰੋਡ ਤੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।ਇਸ ਦੁੱਖ ਦੀ ਘੜੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਸਤਨਾਮ ਔਲਖ, ਗੁਰਬਾਜ ਸਿੰਘ ਛੀਨਾ, ਯੁੱਧਬੀਰ ਸਿੰਘ ਔਲਖ, ਪ੍ਰਗਟ ਸਿੰਘ ਔਲਖ, ਕੁਲਦੀਪ ਸਿੰਘ ਦਰਾਜਕੇ, ਸੁਰਿੰਦਰ ਸਿੰਘ ਚੋਹਕਾ, ਹਰਜੀਤ ਸਿੰਘ ਸੰਧੂ, ਹਰਦੀਪ ਗਿੱਲ, ਜਗਤਾਰ ਗਿੱਲ, ਰਾਜਪਾਲ ਸ਼ਰਮਾ, ਅਵਤਾਰ ਸਿੰਘ ਗੋਇੰਦਵਾਲੀਆ, ਪੰਮੀ ਦਵੇਦੀ, ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਸਰਬਜੀਤ ਸਿੰਘ ਪੱਡਾ, ਗੋਬਿੰਦ ਪਾਲ ਸੈਣੀ, ਜਸਵੀਰ ਸਿੰਘ ਧੀਮਾਨ, ਅਮਰਜੀਤ ਸਿੰਘ ਜੀਤ, ਨਰਿੰਦਰ ਯਾਤਰੀ, ਬਲਦੇਵ ਸਿੰਘ ਕੰਬੋ, ਗੁਰਮੀਤ ਸਿੰਘ ਸੂਰੀ, ਜਸਵੀਰ ਦੱਦਾਹੂਰੀਆ, ਸਿਮਰਨ ਧਾਲੀਵਾਲ, ਰਣਜੀਤ ਆਜ਼ਾਦ ਕਾਂਝਲਾ, ਅੰਮ੍ਰਿਤ ਮੰਨਣ, ਸੁਖਵੰਤ ਚੇਤਨਪੁਰੀ, ਪੰਮੀ ਸਿੱਧੂ, ਜੰਗ ਬਹਾਦਰ ਸਿੰਘ, ਸਵਿੰਦਰ ਸਿੰਘ ਔਲਖ, ਐੱਮਐੱਸ ਬਰਾੜ, ਗੁਰਜੀਤ ਕੌਰ ਅਜਨਾਲਾ, ਬਲਦੇਵ ਸਿੰਘ ਹੇਰ, ਸ਼ਲਿੰਦਰਜੀਤ ਸਿੰਘ ਰਾਜਨ, ਨਿਰੰਜਨ ਗਿੱਲ, ਕਮਲ ਗਿੱਲ, ਬਲਵਿੰਦਰ ਝਬਾਲ ਜਸਵਿੰਦਰ ਸਿੰਘ ਢਿੱਲੋਂ, ਡਾ. ਅਨੂਪ ਸਿੰਘ, ਪਰਮਪਾਲ ਸਿੰਘ, ਰਣਬੀਰ ਸਿੰਘ ਰਾਣਾ, ਡਾ. ਵਿਕਰਮਜੀਤ, ਚੌਧਰੀ ਅਸ਼ੋਕ ਮੰਨਣ, ਨਵਜੋਤ ਨਵੂ ਭੁੱਲਰ, ਭਗਤ ਰਾਮ ਰੰਗਾੜਾ, ਹਰਭਜਨ ਸਿੰਘ ਖੇਮਕਰਨੀ, ਸੁਖਬੀਰ ਖੁਰਮਣੀਆਂ, ਗੁਰਵਿੰਦਰ ਸਿੰਘ ਫ਼ੌਜੀ ਆਦਿ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਹਾਸਰਸ ਪੰਜਾਬੀ ਕਵੀ ਚਰਨਜੀਤ ਸਿੰਘ ਅਜਨਾਲਾ ਦਾ ਦੇਹਾਂਤ….












