ਆਕਲੈਂਡ(ਬਲਜਿੰਦਰ ਸਿੰਘ) ਸੋਮਵਾਰ ਰਾਤ ਨੂੰ ਆਕਲੈਂਡ ਵਿੱਚ ਹੋਈ ਇੱਕ ਭਿਆਨਕ ਡਕੈਤੀ ਵਿੱਚ ਦੋ ਲੋਕਾਂ ‘ਤੇ ਕਥਿਤ ਤੌਰ ‘ਤੇ ਕ੍ਰੋ ਬਾਰ ਨਾਲ ਹਮਲਾ ਕੀਤਾ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਆਕਲੈਂਡ ਸਿਟੀ ਸੀਆਈਬੀ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਰੇਬੇਕਾ ਕਿਰਕ ਨੇ ਕਿਹਾ ਕਿ ਪੁਲਿਸ ਰਾਇਲ ਓਕ ਵਿੱਚ ਵਾਪਰੀ ਘਟਨਾ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ ਜਿੱਥੇ ਚਾਰ ਅਪਰਾਧੀ ਮਾਊਂਟ ਐਲਬਰਟ ਰੋਡ ‘ਤੇ ਇੱਕ ਪਤੇ ‘ਤੇ ਪਹੁੰਚੇ।
ਅਪਰਾਧੀਆਂ ਵੱਲੋਂ ਇੱਕ ਹਥਿਆਰ, ਜਿਸਨੂੰ ਕ੍ਰੋ ਬਾਰ ਮੰਨਿਆ ਜਾਂਦਾ ਜਾ ਰਿਹਾ ਹੈ ਪੇਸ਼ ਕੀਤਾ ਗਿਆ ਅਤੇ ਦੋ ਪੀੜਤਾਂ ‘ਤੇ ਹਮਲਾ ਕੀਤਾ ਗਿਆ।” ਕਿਰਕ ਨੇ ਕਿਹਾ ਕਿ ਜੋੜੇ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਦੇ ਇਲਾਜ ਦੀ ਲੋੜ ਨਹੀਂ ਸੀ।
ਪਹਿਲੀ ਪੁਲਿਸ ਯੂਨਿਟ ਪਹੁੰਚਣ ‘ਤੇ ਇੱਕ ਅਪਰਾਧੀ ਪੈਦਲ ਭੱਜ ਗਿਆ ਅਤੇ ਬਾਕੀ ਅਪਰਾਧੀ ਇੱਕ ਟੋਇਟਾ ਹਾਈਸ ਵੈਨ ਵਿੱਚ ਭੱਜ ਗਏ ਜਿਨ੍ਹਾਂ ਵੱਲੋਂ ਪੁਲਿਸ ਗਸ਼ਤ ਵਾਹਨ ਨੂੰ ਵੀ ਟੱਕਰ ਮਾਰੀ ਗਈ।ਅਧਿਕਾਰੀ ਉਸ ਸਮੇਂ ਗੱਡੀ ਵਿੱਚ ਨਹੀਂ ਸੀ। ਵੈਨ ਬਕਲੇ ਰੋਡ ‘ਤੇ ਛੱਡੀ ਹੋਈ ਮਿਲੀ ਸੀ ਅਤੇ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ
ਪੁਲਿਸ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।
ਆਕਲੈਂਡ ਦੇ ਰਾਇਲ ਓਕ ‘ਚ ਇੱਕ ਬਾਰ ‘ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ…












