ਬਰਤਾਨੀਆ ਵਿਚ ਦੋ ਕਾਰਾਂ ਦੀ ਟੱਕਰ ਵਿਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਹ ਦੁਰਘਟਨਾ ਸੋਮਵਾਰ ਨੂੰ ਏਸੈਕਸ ਸ਼ਹਿਰ ਵਿਚ ਰੇਲੇ ਸਪਰ ਗੋਲਚੱਕਰ ’ਤੇ ਹੋਈ। ਇਸ ਦੁਰਘਟਨਾ ਵਿਚ 23 ਸਾਲਾ ਚੈਤੰਨਿਆ ਤਾਰਰੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 21 ਸਾਲਾ ਰਿਸ਼ੀ ਤੇਜਾ ਰਾਪੋਲੂ ਨੇ ਹਸਪਤਲਾ ਵਿਚ ਦਮ ਤੋੜ ਦਿੱਤਾ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵਿਦਿਆਰਥੀਆਂ ਦਾ ਇਕ ਸਮੂਹ ਗਣੇਸ਼ ਵਿਸਰਜਨ ਵਿਚ ਭਾਗ ਲੈਣ ਤੋਂ ਬਾਅਦ ਘਰ ਪਰਤ ਰਿਹਾ ਸੀ।ਏਸੈਕਸ ਪੁਲਿਸ ਨੇ ਦੱਸਿਆ ਕਿ ਦੁਰਘਟਨਾ ਦੇ ਸਮੇਂ ਕਾਰ ਚਲਾ ਰਹੇ ਡਰਾਈਵਰ ਤੇ ਪੂਰਬੀ ਲੰਡਨ ਦੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਜ਼ਖ਼ਮੀਆਂ ਨੂੰ ਰਾਇਲ ਲੰਡਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਗਈ ਹੈ। ਸਾਰੇ ਪੀੜਤ ਤੇਲੰਗਾਨਾ ਦੇ ਨਿਵਾਸੀ ਹਨ। ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ। ਪੁਲਿਸ ਨੇ ਸਬੰਧਤ ਸੀਸੀਟੀਵੀ, ਡੈਸ਼ ਕੈਮ ਜਾਂ ਹੋਰ ਫੁਟੇਜ ਸਣੇ ਜਾਣਕਾਰੀ ਲਈ ਇਕ ਜਨਤਕ ਅਪੀਲ ਜਾਰੀ ਕੀਤੀ ਹੈ। ਅਧਿਕਾਰੀ ਅੱਗੋਂ ਦੀ ਸਹਾਇਤਾ ਲਈ ਭਾਰਤੀ ਭਾਈਚਾਰੇ ਤੇ ਪੀੜਤਾ ਦੇ ਪਰਿਵਰਾਂ ਨਾਲ ਤਾਲਮੇਲ ਕਰ ਰਹੇ ਹਨ।
ਇੰਗਲੈਂਡ ’ਚ ਸੜਕ ਦੁਰਘਟਨਾ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀ ਮੌ,ਤ…
8 months ago
1 Min Read
You may also like
Home Page News • India • World • World News
ਸੀਜ਼ਫਾਇਰ ਖ਼ਤਮ ਹੋਣ ਤੋਂ ਪਹਿਲਾਂ ਟਰੰਪ ਦੀ ਫਿਰ ਧਮਕੀ ਕਿਹਾ ਕੇ……
11 hours ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












