ਰਾਸ਼ਟਰਪਤੀ ਦੀ ਚੋਣ ਦੀ ਦੂਜੀ ਟਰਮ ਲਈ ਪ੍ਰਚਾਰ ਦੌਰਾਨ ਡੋਨਾਲਡ ਟਰੰਪ ’ਤੇ ਹੋਏ ਜਾਨਲੇਵਾ ਹਮਲੇ ਦੇ ਮੁਲਜ਼ਮ ਦੇ ਖਿਲਾਫ਼ ਅਮਰੀਕੀ ਡਿਸਟ੍ਰਿਕਟ ਕੋਰਟ ਵਿਚ ਸੁਣਵਾਈ ਵੀਰਵਾਰ ਤੋਂ ਸ਼ੁਰੂ ਹੋ ਗਈ। ਟਰੰਪ ’ਤੇ ਇਹ ਹਮਲਾ ਦੱਖਣੀ ਫਲੋਰੀਡਾ ’ਚ ਗੋਲਫ ਖੇਡਣ ਦੌਰਾਨ ਹੋਇਆ ਸੀ। ਮੁਲਜ਼ਮ ਰੇਆਨ ਰੂਥ ਨੇ ਅਮਰੀਕੀ ਡਿਸਟ੍ਰਿਕਟ ਜੱਜ ਐਲੀਨ ਕੈਨਨ ਦੇ ਸਾਹਮਣੇ ਖੁਦ ਆਪਣੀ ਗੱਲ ਰੱਖਣ ਦਾ ਫ਼ੈਸਲਾ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਨਿਯੁਕਤ ਕੀਤੇ ਵਕੀਲਾਂ ਨੂੰ ਹਟਾਉਣ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ, ਉਹ ਅਦਾਲਤ ਦੇ ਕਮਰੇ ਵਿਚ ਮੌਜੂਦ ਰਹਿਣਗੇ ਤੇ ਜੇ ਰੂਥ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ ਤਾਂ ਉਹ ਮਦਦ ਦੇਣਗੇ। ਰੂਥ ਨੇ ਆਪਣੇ ਉੱਪ ਲੱਗੇ ਦੋਸ਼ਾਂ ਨੂੰ ਖਾਰਜ ਕੀਤਾ ਹੈ, ਜਿਸ ਵਿਚ ਹਥਿਆਰ ਕਾਨੂੰਨ ਦੀ ਉਲੰਘਣਾ ਕਰ ਕੇ ਰਾਸ਼ਟਰਪਤੀ ਦੇ ਅਹੁਦੇ ਦੇ ਵੱਡੇ ਉਮੀਦਵਾਰ ਤੇ ਇਕ ਸੰਘੀ ਅਧਿਕਾਰੀ ’ਤੇ ਹੱਤਿਆ ਦੇ ਇਰਾਦੇ ਨਾਲ ਹਮਲਾ ਕਰਨ ਦੀ ਗੱਲ ਕਹੀ ਗਈ ਹੈ।ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਕਿ 59 ਸਾਲ ਦੇ ਰੂਥ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਆਪਣੇ ਵੈਸਟ ਪਾਮ ਬੀਚ ਕੰਟਰੀ ਕਲੱਬ ’ਚ ਗੋਲਫ ਖੇਡ ਰਹੇ ਸਨ। ਉਨ੍ਹੀਂ ਦਿਨੀਂ ਉਹ ਰਾਸ਼ਟਰਪਤੀ ਦੀ ਚੋਣ ਦੇ ਉਮੀਦਵਾਰ ਦੇ ਤੌਰ ’ਤੇ ਆਪਣਾ ਪ੍ਰਚਾਰ ਵੀ ਕਹ ਰਹੇ ਸਨ। ਉਸ ਹਮਲੇ ਨਾਲ ਨੌ ਹਫਤੇ ਪਹਿਲਾਂ ਵੀ ਟਰੰਪ ’ਤੇ ਪੈਂਸਿਲਵੇਨੀਆ ਸੂਬੇ ’ਚ ਕਾਤਿਲਾਨਾ ਹਮਲਾ ਹੋਇਆ ਸੀ। ਉਸ ਦੌਰਾਨ ਬੰਦੂਕਧਾਰੀ ਨੇ ਟਰੰਪ ’ਤੇ ਅੱਠ ਰਾਊਂਡ ਫਾਇਰ ਕੀਤੇ ਸਨ, ਜਿਸ ਵਿਚ ਇਕ ਗੋਲੀ ਟਰੰਪ ਦੇ ਕੰਨਾਂ ਨੂੰ ਛੂਹ ਕੇ ਨਿਕਲ ਗਈ ਸੀ।
ਆਪਣਾ ਕੇਸ ਖੁਦ ਲੜੇਗਾ ਟਰੰਪ ‘ਤੇ ਹਮਲਾ ਕਰਨ ਵਾਲਾ ਦੋਸ਼ੀ, ਫਲੋਰੀਡਾ ‘ਚ ਹਮਲੇ ਦੇ ਮਾਮਲੇ ਦੀ ਸੁਣਵਾਈ ਸ਼ੁਰੂ…












