Home » ਘੱਟ ਉਮਰ ਦੇ ਅਮਰੀਕੀ ਅਰਬਪਤੀਆਂ ਦੀ ਸੂਚੀ ‘ਚ ਸ਼ਾਮਲ ਭਾਰਤੀ ਮੂਲ ਦੇ ਬੈਜੂ ਭੱਟ ਫੋਰਬਸ….
Home Page News India India News World World News

ਘੱਟ ਉਮਰ ਦੇ ਅਮਰੀਕੀ ਅਰਬਪਤੀਆਂ ਦੀ ਸੂਚੀ ‘ਚ ਸ਼ਾਮਲ ਭਾਰਤੀ ਮੂਲ ਦੇ ਬੈਜੂ ਭੱਟ ਫੋਰਬਸ….

Spread the news


ਕਮਿਸ਼ਨ ਮੁਕਤ ਟਰੇਡਿੰਗ ਪਲੇਟਫਾਰਮ ਰਾਬਿਨਹੁੱਡ ਦੇ ਸਹਿ-ਸੰਸਥਾਪਕ ਭਾਰਤਵੰਸ਼ੀ ਉੱਦਮੀ ਬੈਜੂ ਭੱਟ ਨੂੰ 2025 ਫੋਰਬਜ਼ 400 ਦੀ ਸੂਚੀ ਵਿਚ ਅਮਰੀਕਾ ਦੇ 10 ਸਭ ਤੋਂ ਨੌਜਵਾਨ ਅਰਬਪਤੀਆਂ ਵਿਚ ਸ਼ਾਮਲ ਕੀਤਾ ਗਿਆ ਹੈ। 40 ਸਾਲਾ ਭੱਟ ਇਸ ਖ਼ਾਸ ਗਰੁੱਪ ਵਿਚ ਭਾਰਤੀ ਮੂਲ ਦੇ ਇੱਕੋ ਇਕ ਸ਼ਖ਼ਸ ਹਨ। ਉਹ ਮੇਟਾ ਦੇ ਮਾਰਕ ਜ਼ੁਕਰਬਰਗ ਜਿਹੇ ਤਕਨੀਕੀ ਘਾਗਾਂ ਦੇ ਨਾਲ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੀ ਅਨੁਮਾਨਤ ਕੁਲ ਜਾਇਦਾਦ ਕਰੀਬ 7 ਅਰਬ ਹੈ। ਇਹ ਮੁੱਖ ਤੌਰ ’ਤੇ ਰਾਬਿਨਹੁੱਡ ਵਿਚ ਉਨ੍ਹਾਂ ਦੀ ਛੇ ਫ਼ੀਸਦ ਹਿੱਸੇਦਾਰੀ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਨੇ 2013 ਵਿਚ ਵਲਾਦ ਟੇਨੇਵ ਦੇ ਨਾਲ ਮਿਲ ਕੇ ਰਾਬਿਨਹੁੱਡ ਬ੍ਰਾਂਡ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਮਾਪੇ ਗੁਜਰਾਤ ਤੋਂ ਅਮਰੀਕਾ ਆਏ ਸਨ। ਭੱਟ ਵਰਜੀਨੀਆ ਵਿਚ ਵੱਡੇ ਹੋਏ ਹਨ। ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਵਿਚ ਭੌਤਿਕੀ ਤੇ ਗਣਿਤ ਦੀ ਪੜ੍ਹਾਈ ਕੀਤੀ ਹੈ।