Home » ਕੈਨੇਡਾ ‘ਚ ਗੋਲੀ+ਬਾਰੀ ਮਾਮਲੇ ਸਬੰਧੀ ਤਿੰਨ ਭਾਰਤੀ ਗ੍ਰਿਫ਼ਤਾਰ….
Home Page News India World World News

ਕੈਨੇਡਾ ‘ਚ ਗੋਲੀ+ਬਾਰੀ ਮਾਮਲੇ ਸਬੰਧੀ ਤਿੰਨ ਭਾਰਤੀ ਗ੍ਰਿਫ਼ਤਾਰ….

Spread the news

ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਬਰੈਂਪਟਨ ਵਿੱਚ ਹੋਈਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾਵਾਂ 10 ਅਤੇ 11 ਜੁਲਾਈ, 2025 ਨੂੰ ਰੋਲਿੰਗ ਏਕੜ ਡਰਾਈਵ ਖੇਤਰ ਵਿੱਚ ਘਰਾਂ ਨੂੰ ਨਿਸ਼ਾਨਾ ਬਣਾ ਕੇ ਵਾਪਰੀਆਂ ਸਨ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਤਿੰਨ ਸ਼ੱਕੀਆਂ ਦੀ ਪਛਾਣ ਹੁਸਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਦੀਪ ਸ਼ੇਰਗਿੱਲ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਗੁਰਦੀਪ ਸ਼ੇਰਗਿੱਲ ਨੂੰ ਸਰੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਦੂਜੇ ਸ਼ੱਕੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਸਨ।