ਆਕਲੈਂਡ(ਬਲਜਿੰਦਰ ਰੰਧਾਵਾ)ਨੌਰਥ ਆਕਲੈਂਡ ‘ਚ ਇੱਕ ਘਰ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਵੀ ਜ਼ਖਮੀ ਹੋਇਆ ਹੈ।
ਨਿਊਜ਼ੀਲੈਂਡ ਦੇ ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਦੁਪਹਿਰ 1 ਵਜੇ ਤੋ ਬਾਅਦ ਨੌਰਥਕੋਟ ਦੇ ਓਨੇਵਾ ਰੋਡ ‘ਤੇ ਅੱਗ ਲੱਗਣ ਬਾਰੇ ਕਈ ਕਾਲਾਂ ਆਈਆਂ।ਪੁਲਿਸ ਨੇ ਕਿਹਾ ਕਿ ਅੱਗ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਉਸਨੂੰ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੈ।ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਇਸ ਸਮੇਂ ਇੱਕ ਮੰਜ਼ਿਲਾ ਘਰ ਦੀ ਛੱਤ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਅਮਲਾ ਕੰਮ ਕਰ ਰਿਹਾ ਹੈ।ਅੱਗ ਲੱਗਣ ਵੇਲੇ ਘਰ ਦੇ ਅੰਦਰ ਮੌਜੂਦ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ।
ਨੌਰਥ ਆਕਲੈਂਡ ‘ਚ ਇੱਕ ਘਰ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ….












