Home » ਇਨਵਰਕਾਰਗਿਲ ‘ਚ ਪੈਟਰੋਲ ਚੋਰੀ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…..
Home Page News New Zealand Local News NewZealand

ਇਨਵਰਕਾਰਗਿਲ ‘ਚ ਪੈਟਰੋਲ ਚੋਰੀ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…..

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਇਨਵਰਕਾਰਗਿਲ ਇਲਾਕੇ ‘ਚ ਪੈਟਰੋਲ ਚੋਰੀ ਦੇ ਵੱਡੇ ਮਾਮਲੇ ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਰਿਪੋਰਟ ਮੁਤਾਬਕ, ਇੱਕ ਕਾਂਟ੍ਰੈਕਟਰ ਦੇ ਯਾਰਡ ਨੂੰ ਇਕ ਹਫ਼ਤੇ ਦੌਰਾਨ ਚਾਰ ਵਾਰ ਨਿਸ਼ਾਨਾ ਬਣਾਇਆ ਗਿਆ, ਜਿੱਥੋਂ ਕੁੱਲ ਕਰਕੇ ਲਗਭਗ 855 ਲੀਟਰ ਪੈਟਰੋਲ ਚੋਰੀ ਕੀਤਾ ਗਿਆ।ਪਹਿਲੀ ਵਾਰ ਚੋਰੀ ਦੌਰਾਨ ਚੋਰਾਂ ਵੱਲੋਂ ਇੱਕ ਚੋਰੀ ਕੀਤੀ ਗੱਡੀ ਦੀ ਵਰਤੋਂ ਕਰਦੇ ਹੋਏ ਲਗਭਗ 400 ਲੀਟਰ ਪੈਟਰੋਲ ਜੈਰੀ ਕੈਨਾਂ ਵਿੱਚ ਭਰਿਆ ਗਿਆ।
ਪੁਲਿਸ ਨੇ ਸ਼ੱਕੀ ਵਿਅਕਤੀ ਦੇ ਘਰ ‘ਤੇ ਛਾਪਾ ਮਾਰ ਕੇ 20-20 ਲੀਟਰ ਵਾਲੀਆਂ 11 ਜੈਰੀ ਕੈਨਾਂ ਬਰਾਮਦ ਕੀਤੀਆਂ।ਗ੍ਰਿਫਤਾਰ ਕੀਤਾ ਗਿਆ ਵਿਅਕਤੀ 32 ਸਾਲ ਦਾ ਹੈ ਅਤੇ ਉਹ ਅੱਜ ਅਦਾਲਤ ‘ਚ ਪੇਸ਼ ਹੋਇਆ। ਉਸ ‘ਤੇ ਚੋਰੀ ਅਤੇ ਚੋਰੀ ਕੀਤੀ ਗਈ ਗੱਡੀ ਰੱਖਣ ਅਤੇ ਹੋਰ ਕਈ ਦੋਸ਼ ਲਗਾਏ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਦੇਸ਼ ‘ਚ ਇੰਧਨ ਦੀਆਂ ਕੀਮਤਾਂ ਵੱਧਣ ਕਾਰਨ ਐਸੇ ਚੋਰੀ ਦੇ ਮਾਮਲੇ ਵੀ ਵੱਧ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਇੰਧਨ ਸਟਾਕ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਗਈ ਹੈ।