ਆਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਰਾਤ ਆਕਲੈਂਡ ਦੇ ਇੱਕ ਮੁੱਖ ਸੜਕ ‘ਤੇ ਇੱਕ ਕਾਰ ਅਤੇ ਬੱਸ ਵਿਚਕਾਰ ਵਾਪਰੇ ਹਾਦਸੇ ਤੋ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ।ਇਹ ਹਾਦਸਾ ਰਾਤ 9:30 ਵਜੇ ਦੇ ਕਰੀਬ ਤਮਾਕੀ ਡਰਾਈਵ ਤੇ ਵਾਪਰਿਆ ਹਾਦਸੇ ਤੋ ਬਾਅਦ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।
ਆਕਲੈਂਡ ‘ਚ ਬੱਸ ਅਤੇ ਕਾਰ ਵਿਚਕਾਰ ਹੋਈ ਟੱਕਰ,ਬੱਸ ਨੂੰ ਲੱਗੀ ਅੱਗ,ਇੱਕ ਵਿਅਕਤੀ ਦੀ ਹੋਈ ਮੌ,ਤ…












